19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭਾਰਤੀ ਜਨਤਾ ਪਾਰਟੀ ਨੇ ਮਿਨੀ ਸੈਕਟਰੀਏਟ ਚ ਲਾਏ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ

ਰਾਜਪੁਰਾ 29 { ਰਣਜੀਤ ਸਿੰਘ)- ਮਿਨੀ ਸੈਕਟਰੀ ਰਾਜਪੂਰਾ ਵਿਖੇ ਜਿੱਥੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ...

ਅਜੀਤ ਡੈਸਕ 29-05-2026

 

ਰਾਜਪੁਰਾ 29 { ਰਣਜੀਤ ਸਿੰਘ)- ਮਿਨੀ ਸੈਕਟਰੀ ਰਾਜਪੂਰਾ ਵਿਖੇ ਜਿੱਥੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ ਦੀ ਅਗਵਾਈ ਵਿੱਚ ਸੈਂਕੜੇ ਵਰਕਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਏ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਸੱਤ ਨੰਬਰ ਵਾਰਡ ਚੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਹ ਵੀ ਦੋਸ਼ ਲਾਇਆ ਜਾ ਰਿਹਾ ਕਿ ਜਿੱਤੇ ਹੋਏ ਉਮੀਦਵਾਰ ਨੂੰ ਦੁਬਾਰਾ ਦੁਬਾਰਾ ਵੋਟਾਂ ਦੀ ਗਿਣਤੀ ਕਰਕੇ ਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਉਹ ਪੰਜਾਬ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਪਿੱਟ ਸਿਆਪਾ ਕਰਨਗੇ। ਹਾਲ ਦੀ ਘੜੀ ਮਿਨੀ ਸੈਕਟਰੀਏਟ ਦੀ ਗੇਟ ਤੇ ਬੀਜੇਪੀ ਦੇ ਆਗੂ ਖੜੇ ਹਨ ਉਹਨਾਂ ਨੂੰ ਅੰਦਰ ਜਾਣ ਲਈ ਗੇਟ ਨਹੀਂ ਖੋਲਿਆ ਜਾ ਰਿਹਾ

ਪਿਛਲੀ ਖ਼ਬਰ ਸੁਜਾਨਪੁਰ ਨਗਰ ਕੌਂਸਲ ਦੇ 15 ਵਾਰਡਾਂ ਵਿੱਚੋਂ 4 ਤੇ ਆਪ, 4 ਤੇ ਬੀਜੇਪੀ, 4 ਤੇ ਕਾਂਗਰਸ ਅਤੇ 3 ਤੇ ਆਜ਼ਾਦ ਉਮੀਦਵਾਰ ਰਹੇ... ਅਗਲੀ ਖ਼ਬਰ ਜ਼ੀਰਕਪੁਰ ਦੇ ਵਾਰਡ 1 ਤੋਂ ਆਪ ਦੇ ਗੁਰਵਿੰਦਰ ਸੰਧੂ ਜੇਤੂ