15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮਜੀਠੀਆ ਮਾਮਲੇ ਚ ਬਚਾਅ ਪੱਖ ਨੂੰ ਮਿਲੇਗੀ ਐਫਆਈਆਰ ਦੀ ਕਾਪੀ, ਅਦਾਲਤ ਦੇ ਹੁਕਮ

ਅੰਮ੍ਰਿਤਸਰ, 3 ਜੂਨ (ਰੇਸ਼ਮ ਸਿੰਘ) - ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਥਾਣਾ ਮਜੀਠਾ ਵਿਖੇ ਦਰਜ ਹੋਏ ਮਾਮਲੇ ਦੀ ਐਫ.ਆਈ.ਆਰ. ਬਚਾਅ ਪੱਖ ਨੂੰ ਦਿੱਤੇ ਜਾਣ ਦੇ...

ਅਜੀਤ ਡੈਸਕ 03-06-2026

 ਅੰਮ੍ਰਿਤਸਰ, 3 ਜੂਨ (ਰੇਸ਼ਮ ਸਿੰਘ) - ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਥਾਣਾ ਮਜੀਠਾ ਵਿਖੇ ਦਰਜ ਹੋਏ ਮਾਮਲੇ ਦੀ ਐਫ.ਆਈ.ਆਰ. ਬਚਾਅ ਪੱਖ ਨੂੰ ਦਿੱਤੇ ਜਾਣ ਦੇ ਅਦਾਲਤ ਨੇ ਹੁਕਮ ਜਾਰੀ ਕੀਤੇ ਹਨ ਇਹ ਜਾਣਕਾਰੀ ਦਿੰਦੇ ਹੋਏ ਵਕੀਲ ਅਮਰਬੀਰ ਸਿੰਘ ਸਿਆਲੀ ਨੇ ਦੱਸਿਆ ਕਿ ਸਰਦਾਰ ਮਜਿਠੀਆ ਖ਼ਿਲਾਫ਼ ਦਰਜ ਮਾਮਲੇ ਦੀ ਐਫ.ਆਈ.ਆਰ. ਪੁਲਿਸ ਵਲੋਂ ਨਹੀਂ ਦਿੱਤੀ ਗਈ ਸੀ, ਜਿਸ ਉਪਰੰਤ ਉਨ੍ਹਾਂ ਅਦਾਲਤ ਚ ਪਟੀਸ਼ਨ ਦਾਇਰ ਕੀਤੀ ਕਿ ਬਚਾਅ ਪੱਖ ਨੂੰ ਐਫ.ਆਈ.ਆਰ. 91 ਨੰਬਰ ਮੁਹਈਆ ਕਰਾਈ ਜਾਵੇ। ਅਦਾਲਤ ਵਲੋਂ 24 ਘੰਟੇ ਦੇ ਅੰਦਰ ਅੰਦਰ ਐਫ.ਆਈ.ਆਰ. ਕਾਪੀ ਦੇਣ ਦੀ ਤਾਕੀਦ ਕੀਤੀ ਗਈ ਹੈ।

ਪਿਛਲੀ ਖ਼ਬਰ ਗੈਸ ਕਟਰ ਦੀ ਮਦਦ ਨਾਲ ਏ.ਟੀ.ਐਮ. ਲੁੱਟਣ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ ਅਗਲੀ ਖ਼ਬਰ ਮੁੱਖ ਮੰਤਰੀ ਮੇਰੀ ਰਸੋਈ ਯੋਜਨਾ ਤਹਿਤ ਵਿਧਾਇਕ ਫ਼ੌਜਾ ਸਿੰਘ ਸਰਾਰੀ ਵਲੋਂ ਕਿੱਟਾਂ ਵੰਡਣ ਦੀ ਸ਼ੁਰੂਆਤ