08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸੜਕ ਹਾਦਸੇ ਦੌਰਾਨ ਦੋ ਮੌਤਾਂ, ਇਕ ਗੰਭੀਰ ਜ਼ਖ਼ਮੀ

ਭਰਤਗੜ੍ਹ (ਰੂਪਨਗਰ), 7 ਜੂਨ (ਜਸਬੀਰ ਸਿੰਘ ਬਾਵਾ) - ਅੱਜ ਸਵੇਰੇ ਭਰਤਗੜ੍ਹ 'ਚ ਹੰਸਾਲੀਸਰ ਨਿਰਮਲ ਆਸ਼ਰਮ ਨੇੜੇ ਕੌਮੀ ਮਾਰਗ 'ਤੇ ਕਾਰ ਕਿਸੇ ਵਾਹਨ ਦੇ ਪਿੱਛੇ ਵੱਜਣ ਨਾਲ ਵਾਪਰੇ ਹਾਦਸੇ ਦੌਰਾਨ...

ਅਜੀਤ ਡੈਸਕ 07-06-2026

 ਭਰਤਗੜ੍ਹ (ਰੂਪਨਗਰ), 7 ਜੂਨ (ਜਸਬੀਰ ਸਿੰਘ ਬਾਵਾ) - ਅੱਜ ਸਵੇਰੇ ਭਰਤਗੜ੍ਹ 'ਚ ਹੰਸਾਲੀਸਰ ਨਿਰਮਲ ਆਸ਼ਰਮ ਨੇੜੇ ਕੌਮੀ ਮਾਰਗ 'ਤੇ ਕਾਰ ਕਿਸੇ ਵਾਹਨ ਦੇ ਪਿੱਛੇ ਵੱਜਣ ਨਾਲ ਵਾਪਰੇ ਹਾਦਸੇ ਦੌਰਾਨ ਨੌਜਵਾਨ ਮੁੰਡੇ-ਕੁੜੀ ਦੀ ਮੌਕੇ 'ਤੇ ਮੌਤ ਹੋ ਗਈ, ਇਸੇ ਕਾਰ 'ਚ ਹੀ ਸਵਾਰ ਇਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ, ਜਿਸਨੂੰ ਲੋੜੀਂਦੇ ਇਲਾਜ ਲਈ ਭਰਤਗੜ੍ਹ ਪੁਲਿਸ ਨੇ ਸਿਵਲ ਹਸਪਤਾਲ ਰੂਪਨਗਰ 'ਚ ਪੁਹੁੰਚਾਇਆ ਗਿਆ ਹੈ। ਇੰਚਾਰਜ ਸਰਤਾਜ ਸਿੰਘ, ਜਾਂਚ ਅਧਿਕਾਰੀ ਸੁਰਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਮ੍ਰਿਤਕਾ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਰੱਖਿਆ ਹੈ, ਵਾਰਸਾਂ ਨੂੰ ਇਤਲਾਹ ਕਰ ਦਿੱਤੀ ਹੈ।

ਪਿਛਲੀ ਖ਼ਬਰ ਖੋਖੇ ਤੋਂ ਗੈਰ-ਕਾਨੂੰਨੀ ਸ਼ਰਾਬ ਬਰਾਮਦ, ਅਣਪਛਾਤੇ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਰਾਜੌਰੀ : ਸੁਰੱਖਿਆ ਬਲਾਂ ਵਲੋਂ 'ਆਪ੍ਰੇਸ਼ਨ ਸ਼ੇਰਾਵਲੀ' ਤਹਿਤ ਲਗਾਤਾਰ 16ਵੇਂ ਦਿਨ ਆਪਣਾ ਸਰਚ ਆਪ੍ਰੇਸ਼ਨ ਜਾਰੀ