06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਤਪਾ ਖੇਤਰ ਅੰਦਰ ਝੋਨੇ ਦੀ ਲਵਾਈ ਦਾ ਕੰਮ ਹੋਇਆ ਸ਼ੁਰੂ

ਤਪਾ ਮੰਡੀ (ਬਰਨਾਲਾ) 7 ਜੂਨ (ਵਿਜੇ ਸ਼ਰਮਾ)- ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ ਲਈ...

ਅਜੀਤ ਡੈਸਕ 07-06-2026

ਤਪਾ ਮੰਡੀ (ਬਰਨਾਲਾ) 7 ਜੂਨ (ਵਿਜੇ ਸ਼ਰਮਾ)- ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ 9 ਜੂਨ ਦਾ ਸਮਾਂ ਦਿੱਤਾ ਗਿਆ ਹੈ, ਜਿਸ ਤੇ ਚੱਲਦਿਆਂ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਵਾਰ ਪ੍ਰਵਾਸੀ ਮਜ਼ਦੂਰ ਭਾਵੇਂ ਘੱਟ ਨਜ਼ਰ ਆ ਰਹੇ ਹਨ ਪਰ ਲੋਕਲ ਲੇਬਰ ਵਲੋਂ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ, ਕਿਉਂਕਿ ਬਰਨਾਲਾ ਜਿਲੇ ਵਿਚ ਸਰਕਾਰ ਵਲੋਂ 9 ਜੂਨ ਨੂੰ ਝੋਨੇ ਦੀ ਲਵਾਈ ਦੇਣ ਦਾ ਐਲਾਨ ਕੀਤਾ ਗਿਆ ਸੀ।

ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਵਾਰ ਇਕ ਏਕੜ ਦਾ 4200, 4300 ਭਾਅ ਸੀ ਪਰ ਇਸ ਵਾਰ ਲੇਬਰ ਵਲੋਂ 5000 ਪ੍ਰਤੀ ਏਕੜ ਮੰਗਿਆ ਜਾ ਰਿਹਾ ਹੈ।

ਪਿਛਲੀ ਖ਼ਬਰ ਰਿਸ਼ਵਤ ਲੈਣ ਵਾਲੇ ਟ੍ਰੈਫਿਕ ਪੁਲਿਸ ਕਰਮਚਾਰੀ ਨੂੰ ਮੁਅੱਤਲ ਕਰਕੇ ਪੁਲਿਸ ਲਾਈਨਜ਼ ਕੀਤਾ ਤਬਦੀਲ ਅਗਲੀ ਖ਼ਬਰ 100 ਦੇ ਕਰੀਬ ਵੱਖ-ਵੱਖ ਪਰਿਵਾਰ ‘ਆਪ’ ਵਿਚ ਹੋਏ ਸ਼ਾਮਿਲ