01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੰਗਰੂਰ ਦੀ ਅਦਾਲਤ ਵਲੋਂ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਸੰਮਨ

ਸੰਗਰੂਰ, 8 ਜੂਨ (ਧੀਰਜ ਪਸੋਰੀਆ) - ਜੱਜ ਜੱਗਮਿਲਾਪ ਸਿੰਘ ਖੁਸ਼ਦਿਲ ਦੀ ਅਦਾਲਤ ਨੇ ਮੁਦਈ ਪੱਖ ਦੇ ਉਘੇ ਵਕੀਲ ਲਲਿਤ ਕੁਮਾਰ ਗਰਗ ਵਲੋਂ ਕੀਤੀ ਪੈਰਵੀ ਤੋਂ ਬਾਅਦ ਕਾਂਗਰਸ...

ਅਜੀਤ ਡੈਸਕ 08-06-2026

 ਸੰਗਰੂਰ, 8 ਜੂਨ (ਧੀਰਜ ਪਸੋਰੀਆ) - ਜੱਜ ਜੱਗਮਿਲਾਪ ਸਿੰਘ ਖੁਸ਼ਦਿਲ ਦੀ ਅਦਾਲਤ ਨੇ ਮੁਦਈ ਪੱਖ ਦੇ ਉਘੇ ਵਕੀਲ ਲਲਿਤ ਕੁਮਾਰ ਗਰਗ ਵਲੋਂ ਕੀਤੀ ਪੈਰਵੀ ਤੋਂ ਬਾਅਦ ਕਾਂਗਰਸ ਪ੍ਰਧਾਨ ਮਾਲਿਕਅਰਜੁਨ ਖੜਗੇ ਨੂੰ 28 ਜੁਲਾਈ ਲਈ ਸੰਮਨ ਜਾਰੀ ਕੀਤੇ ਹਨ। ਮਾਮਲੇ ਮੁਤਾਬਿਕ 2023 ਵਿਚ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਬਜਰੰਗ ਦਲ ਉੱਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਗਈ ਸੀ ਅਤੇ ਇਸ ਦੀ ਤੁਲਨਾ ਭਾਰਤ ਦੀਆਂ ਪਾਬੰਦੀਸੁਦਾ ਸੰਸਥਾਵਾਂ ਪੀਐਫਆਈ ਅਤੇ ਸਿੰਮੀ ਨਾਲ ਕੀਤੀ ਗਈ ਸੀ। ਕਾਂਗਰਸ ਪਾਰਟੀ ਦਾ ਇਹ ਚੋਣ ਮੈਨੀਫੈਸਟੋ ਸੋਸ਼ਲ ਮੀਡੀਆ ਰਾਹੀਂ ਸੰਗਰੂਰ ਵਿਚ ਵੀ ਸਰਕੂਲੇਟ ਹੋਇਆ ਸੀ!ਇਸ ਨੂੰ ਲੈ ਕੇ ਹਿੰਦੂ ਸੁਰੱਖਿਆ ਪ੍ਰੀਸ਼ਦ ਦੇ ਤਤਕਾਲੀਨ ਕੌਮੀ ਪ੍ਰਧਾਨ ਹਿਤੇਸ਼ ਭਰਦਵਾਜ਼ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਸ਼ਿਕਾਇਤ ਕੀਤੀ ਸੀ।

ਪਿਛਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਦੋਸ਼, ਮਾਮਲਾ ਦਰਜ ਅਗਲੀ ਖ਼ਬਰ ਮੋਟਸਾਈਕਲ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ 1 ਨੌਜਵਾਨ ਦੀ ਮੌਤ, 2 ਗੰਭੀਰ ਜ਼ਖ਼ਮੀ