01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪੁਲਿਸ ਨੇ ਸੇਵਾ ਕੇਂਦਰ ਮੁਲਾਜ਼ਮਾਂ ਵਲੋਂ ਲਗਾਇਆ ਗਿਆ ਧਰਨਾ ਚੁਕਵਾਇਆ

ਬਰਨਾਲਾ, 9 ਜੂਨ (ਗੁਰਪ੍ਰੀਤ ਸਿੰਘ ਲਾਡੀ) - ਬਰਨਾਲਾ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੇਵਾ ਕੇਂਦਰਾਂ ਦੇ ਮੁਲਾਜ਼ਮ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੀ 26 ਮਈ ਤੋਂ ਪੱਕਾ ਮੋਰਚਾ ਲਗਾਇਆ...

ਅਜੀਤ ਡੈਸਕ 09-06-2026

ਬਰਨਾਲਾ, 9 ਜੂਨ (ਗੁਰਪ੍ਰੀਤ ਸਿੰਘ ਲਾਡੀ) - ਬਰਨਾਲਾ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੇਵਾ ਕੇਂਦਰਾਂ ਦੇ ਮੁਲਾਜ਼ਮ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੀ 26 ਮਈ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਸੀ ਅਤੇ ਅੱਜ ਪੁਲਿਸ ਵਲੋਂ ਉਨ੍ਹਾਂ ਦਾ ਇਹ ਪੱਕਾ ਮੋਰਚਾ ਜ਼ਬਰਦਸਤੀ ਚੁਕਵਾ ਦਿੱਤਾ ਗਿਆ ਹੈ। ਇਸ ਦੌਰਾਨ ਪੁਲਿਸ ਵਲੋਂ ਧਰਨੇ ਵਿਚ ਲਗਾਏ ਗਏ ਟੈਂਟਾਂ ਨੂੰ ਉਖਾੜ ਦਿੱਤਾ ਗਿਆ ਹੈ ਅਤੇ ਕਈ ਮੁਲਾਜ਼ਮਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ ਹੈ। ਜਦਕਿ ਦੂਸਰੇ ਪਾਸੇ ਅੱਜ ਸੇਵਾ ਕੇਂਦਰ ਮੁਲਾਜ਼ਮਾਂ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮੀਟਿੰਗ ਵੀ ਰੱਖੀ ਗਈ ਸੀ।

ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਾਣਾ ਵਿਚ ਐਨਆਈਏ ਵਲੋਂ ਛਾਪੇਮਾਰੀ ਅਗਲੀ ਖ਼ਬਰ ਈ.ਡੀ. ਵਲੋਂ ਲੁਧਿਆਣਾ, ਬਰੇਲੀ ਅਤੇ ਦਿੱਲੀ-ਨੋਇਡਾ ਖੇਤਰ ਵਿਚ ਵੀ ਛੇ ਥਾਵਾਂ 'ਤੇ ਛਾਪੇਮਾਰੀ