01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਢਿਲਵਾਂ ਨਜ਼ਦੀਕ ਅੱਜ ਤੋਂ ਝੋਨੇ ਦੀ ਲਵਾਈ ਹੋਈ ਸ਼ੁਰੂ

ਢਿਲਵਾਂ (ਕਪੂਰਥਲਾ) 9 ਜੂਨ (ਪ੍ਰਵੀਨ ਕੁਮਾਰ) - ਸੂਬਾ ਸਰਕਾਰ ਵਲੋਂ ਝੋਨੇ ਦੀ ਲਵਾਈ ਲਈ ਬਣਾਏ ਗਏ ਜ਼ੋਨਾਂ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਜ਼ੋਨ ਲਈ ਝੋਨੇ ਦੀ ਲਵਾਈ ਲਈ ਨਿਰਧਾਰਿਤ ਕੀਤੀ ਅੱਜ ਦੀ...

ਅਜੀਤ ਡੈਸਕ 09-06-2026

 ਢਿਲਵਾਂ (ਕਪੂਰਥਲਾ) 9 ਜੂਨ (ਪ੍ਰਵੀਨ ਕੁਮਾਰ) - ਸੂਬਾ ਸਰਕਾਰ ਵਲੋਂ ਝੋਨੇ ਦੀ ਲਵਾਈ ਲਈ ਬਣਾਏ ਗਏ ਜ਼ੋਨਾਂ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਜ਼ੋਨ ਲਈ ਝੋਨੇ ਦੀ ਲਵਾਈ ਲਈ ਨਿਰਧਾਰਿਤ ਕੀਤੀ ਅੱਜ ਦੀ ਮਿਤੀ ਤੋਂ ਬਲਾਕ ਢਿਲਵਾਂ ਅਧੀਨ ਆਉਂਦੇ ਖੇਤਰਾਂ ਵਿਚ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਸ਼ੁਰੂ ਕਰ ਦਿਤੀ ਗਈ ਹੈ ।ਦੱਸਣਯੋਗ ਹੈ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਝੋਨੇ ਦੀ ਲਵਾਈ ਲਈ ਵੱਖ ਵੱਖ ਜਿਲ੍ਹਿਆਂ ਨੂੰ ਜ਼ੋਨਾਂ ਵਿਚ ਵੰਡਿਆ ਗਿਆ ਸੀ ਤੇ ਕਿਸਾਨਾਂ ਵਲੋਂ ਵੀ ਮਹਿਕਮੇ ਦਾ ਸਾਥ ਦਿੰਦਿਆਂ ਜ਼ੋਨ ਵਾਇਜ਼ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕੀਤਾ ਹੈ ਤੇ ਇਸੇ ਤਹਿਤ ਢਿਲਵਾਂ ਨਜ਼ਦੀਕ ਅੱਜ ਕਿਸਾਨ ਅਵਤਾਰ ਸਿੰਘ ਬਿੱਟੂ ਵਲੋਂ ਆਪਣੇ ਖੇਤਾਂ ਵਿਚ ਝੋਨੇ ਦੀ ਲਵਾਈ ਸ਼ੁਰੂ ਕੀਤੀ ਗਈ ਹੈ ।

ਪਿਛਲੀ ਖ਼ਬਰ ਹੋਰਮੁਜ਼ ਜਲਡਮਰੂ ਦੇ ਨੇੜੇ ਹੈਲੀਕਾਪਟਰ ਦੇ ਡਿੱਗਣ ਤੋਂ ਬਾਅਦ ਅਮਰੀਕੀ ਚਾਲਕ ਦਲ ਨੂੰ ਬਚਾਏ ਜਾਣ ਦੀ ਰਿਪੋਰਟ ਅਗਲੀ ਖ਼ਬਰ ਪਟਨਾ ਜ਼ਿਲ੍ਹਾ ਅਦਾਲਤ ਨੇ ਖ਼ਾਨ ਸਰ ਦੀ ਗ੍ਰਿਫਤਾਰੀ 'ਤੇ ਲਗਾਈ ਰੋਕ