30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਢਕੌਲੀ ਸਥਿਤ ਨਿਜੀ ਹਸਪਤਾਲ ਤੇ ਅੱਖ ਦਾ ਆਪਰੇਸ਼ਨ ਗਲਤ ਕਰਨ ਦੇ ਲੱਗੇ ਦੋਸ਼

ਜ਼ੀਰਕਪੁਰ, 9 ਜੂਨ (ਅਲੀ)- ਜ਼ੀਰਕਪੁਰ ਦੇ ਢਕੌਲੀ ਇਲਾਕੇ ਵਿਚ ਸਥਿਤ ਇਕ ਨਿਜੀ ਹਸਪਤਾਲ ਤੇ...

ਅਜੀਤ ਡੈਸਕ 09-06-2026

ਜ਼ੀਰਕਪੁਰ, 9 ਜੂਨ (ਅਲੀ)- ਜ਼ੀਰਕਪੁਰ ਦੇ ਢਕੌਲੀ ਇਲਾਕੇ ਵਿਚ ਸਥਿਤ ਇਕ ਨਿਜੀ ਹਸਪਤਾਲ ਤੇ ਜ਼ੀਰਕਪੁਰ ਦੀ ਏ.ਕੇ.ਐਸ. ਕਲੋਨੀ ਦੇ ਰਹਿਣ ਵਾਲੇ ਜ਼ੁਲਫੀਕਾਰ ਨਾਮਕ ਵਿਅਕਤੀ ਜਿਸਨੇ ਤਕਰੀਬਨ ਇਕ ਮਹੀਨੇ ਪਹਿਲਾਂ ਚਿੱਟੇ ਮੋਤੀਏ ਦਾ ਆਪਰੇਸ਼ਨ ਹਸਪਤਾਲ ਤੋਂ ਕਰਵਾਇਆ ਸੀ ਜੋ ਉਸਦਾ ਕਹਿਣਾ ਹੈ ਕਿ ਆਪਰੇਸ਼ਨ ਦੌਰਾਨ ਉਹਦੀ ਅੱਖ ਵਿਚ ਲੈਂਸ ਪਾਇਆ ਗਿਆ ਸੀ ਉਸਤੋਂ ਬਾਅਦ ਮਰੀਜ਼ ਨੂੰ ਅੱਖ ਤੋਂ ਘੱਟ ਉਥੇ ਧੁੰਦਲਾ ਦਿਖਾਈ ਦੇਣ ਲੱਗ ਪਿਆ ਜਿਸ ਤੋਂ ਬਾਅਦ ਉਹਨਾਂ ਨੇ ਹਸਪਤਾਲ ਨਾਲ ਸੰਪਰਕ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਜੋ ਲੈਂਸ ਪਾਇਆ ਗਿਆ ਹੈ ਉਹ ਬਿਲਕੁਲ ਠੀਕ ਪਰ ਮਰੀਜ਼ ਵਲੋਂ ਬਾਰ-ਬਾਰ ਇਸਦੀ ਸ਼ਿਕਾਇਤ ਡਾਕਟਰ ਨੂੰ ਕੀਤੀ ਗਈ ।

ਵਿਅਕਤੀ ਨੇ ਨਿਜੀ ਹਸਪਤਾਲ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਆਪਰੇਸ਼ਨ ਦੇ ਪੂਰੇ ਪੈਸੇ ਹਸਪਤਾਲ ਨੂੰ ਦਿੱਤੇ ਗਏ ਪਰ ਹਸਪਤਾਲ ਦੇ ਡਾਕਟਰਾਂ ਵਲੋਂ ਆਪਰੇਸ਼ਨ ਠੀਕ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਡਾਕਟਰ ਨੇ ਆਪ ਮੰਨਿਆ ਕਿ ਉਹ ਮਰੀਜ਼ ਨੂੰ ਪੈਸੇ ਵਾਪਸ ਕਰ ਦੇਣਗੇ ਪਰ ਹੁਣ ਸਮੇਂ ਬੀਤ ਜਾਣ ਤੋਂ ਬਾਅਦ ਡਾਕਟਰ ਪੈਸੇ ਦੇਣ ਤੋਂ ਵੀ ਮੁੱਕਰ ਗਏ।

ਦੂਜੇ ਪਾਸੇ ਹਸਪਤਾਲ ਤੇ ਲੱਗੇ ਇਲਜ਼ਾਮਾਂ ਤੇ ਡਾਕਟਰ ਨੇ ਸਪਸ਼ਟੀਕਰਨ ਦਿੰਦੇ ਕਿਹਾ ਕਿ ਹਸਪਤਾਲ ਵਲੋਂ ਜਿਹੜਾ ਲਾਇਸ ਮਰੀਜ਼ ਦੀ ਅੱਖਾਂ ਵਿਚ ਪਾਇਆ ਗਿਆ ਹੈ ਉਸਦੀ ਜਾਣਕਾਰੀ ਉਸਨੂੰ ਪਹਿਲਾਂ ਹੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਮਰੀਜ਼ ਦੀ ਹਾਮੀ ਤੋਂ ਬਾਅਦ ਹੀ ਉਕਤ ਲੈਸ ਉਸਦੀ ਅੱਖ ਵਿਚ ਪਾਇਆ ਗਿਆ ਜਿਸ ਵਿਚ ਹਸਪਤਾਲ ਅਤੇ ਡਾਕਟਰ ਦਾ ਕੋਈ ਦੋਸ਼ ਨਹੀਂ ਹੈ ਜੋ ਮਰੀਜ਼ ਬੇਵਜਾ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ।

ਪਿਛਲੀ ਖ਼ਬਰ ਅਪਰੈਂਟਸ਼ਿਪ ਯੂਨੀਅਨ ਦੇ ਮੁਲਾਜ਼ਮ ਬਿਜਲੀ ਟਾਵਰ ’ਤੇ ਚੜੇ ਅਗਲੀ ਖ਼ਬਰ ਸੜਕ ਹਾਦਸੇ ਵਿਚ ਮਾਤਾ ਪਿਤਾ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਮੌਤ