29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪਿੰਡ ਕਾਦੀਆਂ ਰਾਜਪੂਤਾਂ ਵਿਖੇ ਅਣਪਛਾਤਿਆ ਨੇ ਮੌਜੂਦਾ ਸਰਪੰਚ ਉੱਪਰ ਚਲਾਈਆਂ ਗੋਲੀਆਂ

ਫ਼ਤਿਹਗੜ੍ਹ ਚੂੜੀਆਂ, 9 ਜੂਨ (ਅਵਤਾਰ ਸਿੰਘ ਰੰਧਾਵਾ)- ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ...

ਅਜੀਤ ਡੈਸਕ 09-06-2026

ਫ਼ਤਿਹਗੜ੍ਹ ਚੂੜੀਆਂ, 9 ਜੂਨ (ਅਵਤਾਰ ਸਿੰਘ ਰੰਧਾਵਾ)- ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਇਕ ਨੂੰ ਜਖ਼ਮੀ ਕੀਤੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਿਕ ਮੌਜੂਦਾ ਸਰਪੰਚ ਗੁਰਬਿੰਦਰ ਸਿੰਘ ਪੁੱਤਰ ਜਗਦੀਪ ਸਿੰਘ ਆਪਣੇ ਪਿੰਡੋਂ ਬਾਹਰ ਫਿਰਨੀ ਉੱਪਰ ਆਪਣੀ ਕਾਰ ਉੱਪਰ ਜਾ ਰਿਹਾ ਸੀ। ਦੋ ਅਣਪਛਾਤੇ ਮੋਟਰਸਾਈਕਲ ਸਵਾਰ ਜੋ ਕਿਸੇ ਨੂੰ ਗੁਰਵਿੰਦਰ ਸਿੰਘ ਬਾਰੇ ਪੁੱਛ ਰਹੇ ਸੀ ਕਿ ਉਸ ਨੂੰ ਮਿਲਣਾ ਹੈ ਡੱਬਾ ਦੇਣਾ ਹੈ।

ਇਨੇ ਨੂੰ ਅਚਾਨਕ ਅੱਗੋਂ ਸਰਪੰਚ ਗੁਰਬਿੰਦਰ ਸਿੰਘ ਆਉਂਦਾ ਦੇਖਿਆ ਤਾਂ ਮੋਟਰਸਾਈਕਲ ਸਵਾਰਾਂ ਨੇ ਇਕਦਮ ਉਸ ਉਪਰ ਗੋਲੀਆਂ ਚਲਾ ਦਿੱਤੀਆਂ ਜੋ ਉਸ ਦੀ ਲੱਤ ਅਤੇ ਪੱਟ ਤੇ ਲੱਗੀਆਂ, ਅਤੇ ਹਮਲਾਵਰ ਉਥੋਂ ਮੋਟਰਸਾਈਕਲ ਉੱਪਰ ਫ਼ਰਾਰ ਹੋ ਗਏ। ਪਤਾ ਲੱਗਣ ਤੇ ਪਰਿਵਾਰਿਕ ਮੈਂਬਰਾਂ ਨੇ ਬਟਾਲਾ ਦੇ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਜਿੱਥੋਂ ਡਾਕਟਰਾਂ ਨੇ ਰੈਫ਼ਰ ਕਰਕੇ ਅੰਮ੍ਰਿਤਸਰ ਲਈ ਭੇਜ ਦਿੱਤਾ ਹੈ।

ਪਿਛਲੀ ਖ਼ਬਰ ਬੀਬੀ ਰਾਜਬੀਰ ਕੌਰ ਇਸਤਰੀ ਵਿੰਗ ਦੀ ਹਲਕਾ ਗੁਰੂ ਹਰਸਹਾਏ ਦੀ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਬੀਬਾ ਪਰਮਿੰਦਰ ਕੌਰ ਬਰਾੜ ਬਣੇ ਅਕਾਲੀ ਦਲ ਇਸਤਰੀ ਵਿੰਗ ਦੇ ਹਲਕਾ ਪ੍ਰਧਾਨ