29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕੋਲਕਾਤਾ 'ਚ ਮਮਤਾ ਬੈਨਰਜੀ ਦੇ ਘਰ ਪੁੱਜੀ ਸੀ.ਆਈ.ਡੀ.

ਕੋਲਕਾਤਾ, 9 ਜੂਨ (ਪੀ.ਟੀ.ਆਈ.)-ਪੱਛਮੀ ਬੰਗਾਲ ਦੀ ਰਾਜਨੀਤੀ 'ਚ ਇਕ ਵਾਰ ਫਿਰ ਹਲਚਲ ਵਧ ਗਈ ਹੈ | ਕਥਿਤ ਫ਼ਰਜ਼ੀ ਦਸਤਖ਼ਤਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਸੂਬੇ ਦੀ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਦੀ ਟੀਮ ਅੱਜ ਮਮਤਾ ਬੈਨਰਜੀ ਦੇ ਕੋਲਕਾਤਾ ਸਥਿਤ ਘਰ ਪਹੁੰਚੀ | ਜਾਂਚ ਏਜੰਸੀ ਦੀ ਇਹ ਕਾਰਵਾਈ ਉਸ ਮਾਮਲੇ ਨਾਲ ਜੁੜੀ ਹੈ ਜਿਸ 'ਚ ਵਿਧਾਨ ਸਭਾ ਸਕਤਰੇਤ ਭੇਜੇ ਗਏ ਕੁਝ ਦਸਤਾਵੇਜਾਂ 'ਤੇ ਵਿਧਾਇਕਾਂ ਦੇ ਦਸਤਖ਼ਤ ਫ਼ਰਜ਼ੀ ਹੋਣ ਦੇ ਦੋਸ਼ ਲਗਾਏ ਗਏ ਹਨ | ਜਾਣਕਾਰੀ ਅਨੁਸਾਰ ਸੀ.ਆਈ.ਡੀ. ਪਿਛਲੇ ਕੁਝ ਦਿਨਾਂ..

ਅਜੀਤ ਡੈਸਕ 09-06-2026

ਕੋਲਕਾਤਾ, 9 ਜੂਨ (ਪੀ.ਟੀ.ਆਈ.)-ਪੱਛਮੀ ਬੰਗਾਲ ਦੀ ਰਾਜਨੀਤੀ 'ਚ ਇਕ ਵਾਰ ਫਿਰ ਹਲਚਲ ਵਧ ਗਈ ਹੈ | ਕਥਿਤ ਫ਼ਰਜ਼ੀ ਦਸਤਖ਼ਤਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਸੂਬੇ ਦੀ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਦੀ ਟੀਮ ਅੱਜ ਮਮਤਾ ਬੈਨਰਜੀ ਦੇ ਕੋਲਕਾਤਾ ਸਥਿਤ ਘਰ ਪਹੁੰਚੀ | ਜਾਂਚ ਏਜੰਸੀ ਦੀ ਇਹ ਕਾਰਵਾਈ ਉਸ ਮਾਮਲੇ ਨਾਲ ਜੁੜੀ ਹੈ ਜਿਸ 'ਚ ਵਿਧਾਨ ਸਭਾ ਸਕਤਰੇਤ ਭੇਜੇ ਗਏ ਕੁਝ ਦਸਤਾਵੇਜਾਂ 'ਤੇ ਵਿਧਾਇਕਾਂ ਦੇ ਦਸਤਖ਼ਤ ਫ਼ਰਜ਼ੀ ਹੋਣ ਦੇ ਦੋਸ਼ ਲਗਾਏ ਗਏ ਹਨ | ਜਾਣਕਾਰੀ ਅਨੁਸਾਰ ਸੀ.ਆਈ.ਡੀ. ਪਿਛਲੇ ਕੁਝ ਦਿਨਾਂ ਤੋਂ ਇਸ ਕਥਿਤ ਫ਼ਰਜ਼ੀ ਦਸਤਖਤ ਜਾਅਲਸਾਜ਼ੀ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ | ਜਾਂਚ ਦੌਰਾਨ ਕਈ ਰਾਜਨੀਤਿਕ ਨੇਤਾਵਾਂ ਅਤੇ ਇਸ ਮਾਮਲੇ ਨਾਲ ਜੁੜੇ ਵਿਅਕਤੀਆਂ ਤੋਂ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ | ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਅਧਿਕਾਰੀਆਂ ਦੀ ਇਕ ਟੀਮ ਨੇ ਉਕਤ ਮਾਮਲੇ ਸੰਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਲਈ ਮਮਤਾ ਬੈਨਰਜੀ ਦੇ ਘਰ ਦਾ ਦÏਰਾ ਕੀਤਾ | ਦੱਸਣਯੋਗ ਹੈ ਕਿ ਵਿਧਾਨ ਸਭਾ ਸਕੱਤਰੇਤ ਨੂੰ ਭੇਜੇ ਗਏ ਇਕ ਪੱਤਰ 'ਤੇ ਕਈ ਵਿਧਾਇਕਾਂ ਦੇ ਦਸਤਖਤਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਇਹ ਦੋਸ਼ ਲਗਾਇਆ ਗਿਆ ਸੀ ਕਿ ਕੁਝ ਦਸਤਖ਼ਤ ਅਸਲੀ ਨਹੀਂ ਸਨ ਅਤੇ ਧੋਖਾਧੜੀ ਨਾਲ ਵਰਤੇ ਗਏ ਸਨ। ਇਸ ਸ਼ਿਕਾਇਤ ਦੇ ਆਧਾਰ 'ਤੇ, ਮਾਮਲੇ ਦੀ ਜਾਂਚ ਸੀ.ਆਈ.ਡੀ. ਨੂੰ ਸੌਂਪ ਦਿੱਤੀ ਗਈ ਸੀ | ਜਾਂਚ ਏਜੰਸੀ ਇਹ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦਸਤਾਵੇਜ਼ ਤਿਆਰ ਕਰਨ ਅਤੇ ਜਮ੍ਹਾਂ ਕਰਨ ਦੀ ਪ੍ਰਕਿਰਿਆ ਵਿਚ ਕਿਸ ਨੇ ਭੂਮਿਕਾ ਨਿਭਾਈ।

ਪਿਛਲੀ ਖ਼ਬਰ ਵਪਾਰੀ ਜਹਾਜ਼ 'ਤੇ ਮਿਜ਼ਾਈਲ ਹਮਲੇ ਤੋਂ ਬਾਅਦ 24 ਭਾਰਤੀ ਬਚਾਏ-ਕੋਸਟ ਗਾਰਡ ਅਗਲੀ ਖ਼ਬਰ ਅਸੀਂ ਬਿਨਾਂ ਕਿਸੇ ਰੁਕਾਵਟ ਦੇ ਨੀਟ ਦੀ ਮੁੜ-ਪ੍ਰੀਖਿਆ ਸੁਚਾਰੂ ਢੰਗ ਨਾਲ ਕਰਵਾਵਾਂਗੇ-ਧਰਮਿੰਦਰ ਪ੍ਰਧਾਨ