28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ’ਤੇ ਕਸਬਾ ਮਾਨਾਂਵਾਲਾ ਵਿਖੇ ਲੱਗਾ ਧਰਨਾ

ਮਾਨਾਂਵਾਲਾ, (ਅੰਮ੍ਰਿਤਸਰ), 10 ਜੂਨ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ’ਤੇ ਕਸਬਾ ਮਾਨਾਂਵਾਲਾ ਵਿਖੇ ਅੱਜ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਭਾਰਤ ਦੇ....

ਅਜੀਤ ਡੈਸਕ 10-06-2026

ਮਾਨਾਂਵਾਲਾ, (ਅੰਮ੍ਰਿਤਸਰ), 10 ਜੂਨ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ’ਤੇ ਕਸਬਾ ਮਾਨਾਂਵਾਲਾ ਵਿਖੇ ਅੱਜ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਭਾਰਤ ਦੇ ਸੱਦੇ ’ਤੇ ਸਵਾਮੀ ਮੇਘਨਾਥ ਚੇਲਾ ਬ੍ਰਾਹਮਲੀਨ ਸਤਿਗੁਰੂ ਜੋਗੀਨਾਥ ਡੇਰਾ ਮੁੱਖੀ ਭਗਵਾਨ ਵਾਲਮੀਕੀ ਯੋਗ ਆਸ਼ਰਮ ਵੱਲਾ ਸਬਜ਼ੀ ਮੰਡੀ, ਅੰਮ੍ਰਿਤਸਰ ਅਤੇ ਭਗਵਾਨ ਵਾਲਮੀਕੀ ਆਦਿ ਧਰਮ ਸਮਾਜ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਵੱਖ ਵੱਖ ਦਰਜ ਹੋਏ ਮੁਕੱਦਮਿਆਂ ਵਿਚ ਸੁਣਵਾਈ ਨਾ ਹੋਣ ਕਰਕੇ ਧਰਨਾ ਦਿੱਤਾ ਗਿਆ ਅਤੇ ਸਮੁੱਚੀ ਆਵਾਜਾਈ ਜਾਮ ਹੋ ਗਈ। ਮੌਕੇ ’ਤੇ ਪਹੁੰਚੇ ਥਾਣਾ ਚਾਟੀਵਿੰਡ ਦੇ ਐਸ. ਐਚ. ਓ. ਹਰਚੰਦ ਸਿੰਘ ਨੇ ਸਾਰੇ ਮਾਮਲਿਆਂ ਵਿਚ ਇਨਸਾਫ਼ ਦੁਆਉਣ ਦਾ ਭਰੋਸਾ ਦੇਣ ਮਗਰੋਂ ਧਰਨਾ ਚੁਕਵਾ ਦਿੱਤਾ ਗਿਆ ਅਤੇ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਆਵਾਜਾਈ ਨੂੰ ਬਹਾਲ ਕੀਤਾ ਗਿਆ।

ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਪਨਬਸ/ਪੀ.ਆਰ. ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਹੜ੍ਹਤਾਲ ਜਾਰੀ ਅਗਲੀ ਖ਼ਬਰ ਠੇਕੇ ਦੇ ਬਾਹਰ ਸੁੱਤੇ ਪਏ ਕਰਿੰਦੇ ਦਾ ਅਣ-ਪਛਾਤੇ ਵਿਅਕਤੀਆਂ ਨੇ ਕੀਤਾ ਕਤਲ