27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬੀ.ਐਸ.ਐਫ. ਨੇ ਸਰਹੱਦ ਤੋਂ ਸਾਢੇ ਤਿੰਨ ਕਿਲੋ ਹੈਰੋਇਨ ਕੀਤੀ ਬਰਾਮਦ

ਅਟਾਰੀ ਸਰਹੱਦ (ਅੰਮ੍ਰਿਤਸਰ), 10 ਜੂਨ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਲਗਾਤਾਰ ਭਾਰਤੀ ਖੇਤਰ ਅੰਦਰ ਭੇਜੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਨਕਾਮ ਬਣਾਉਂਦਿਆਂ ਸਰਹੱਦ 'ਤੇ ਡਿਊਟੀ...

ਅਜੀਤ ਡੈਸਕ 10-06-2026

ਅਟਾਰੀ ਸਰਹੱਦ (ਅੰਮ੍ਰਿਤਸਰ), 10 ਜੂਨ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਲਗਾਤਾਰ ਭਾਰਤੀ ਖੇਤਰ ਅੰਦਰ ਭੇਜੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਨਕਾਮ ਬਣਾਉਂਦਿਆਂ ਸਰਹੱਦ 'ਤੇ ਡਿਊਟੀ ਨਿਭਾ ਰਹੇ ਬੀ.ਐਸ.ਐਫ. ਦੇ ਜਵਾਨਾਂ ਵਲੋਂ ਸਾਢੇ ਤਿੰਨ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਬੀ.ਐਸ.ਐਫ. ਦੇ ਅੰਮ੍ਰਿਤਸਰ ਸੈਕਟ ਅਧੀਨ ਆਉਦੀ ਸਰਹੱਦੀ ਚੌਂਕੀ ਰਾਜਾਤਾਲ ਦੇ ਇਲਾਕੇ ਵਿਚੋਂ ਕੰਡੇ ਵਾਲੀ ਤਾਰ 'ਤੇ ਗਸ਼ਤ ਕਰਦਿਆ ਜਵਾਨਾਂ ਨੂੰ ਪੀਲੇ ਰੰਗ ਵਿੱਚ ਲਪੀਟੇ ਹੋਏ ਕੁਝ ਪੈਕਿਟ ਮਿਲੇ ਜਦੋਂ ਦੇ ਬੀ.ਐਸ.ਐਫ. ਦੇ ਅਧਿਕਾਰੀ ਦੀ ਹਾਜ਼ਰੀ ਵਿਚ ਇਹ ਪੈਕਟ ਦਾ ਖੋਲ੍ਹ ਕੇ ਦੇਖੇ ਸਾਢੇ ਤਿੰਨ ਕਿਲੋ ਦੇ ਕਰੀਬ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਡਰੋਨ ਨਾਲ ਬੰਨ ਕੇ ਸੁੱਟੀ ਹੈਰਨ ਬਰਾਮਦ ਹੋਈ, ਜਿਸ ਨੂੰ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਉਪਰੰਤ ਬੀ.ਐਸ.ਐਫ. ਵਲੋਂ ਪੁਲਿਸ ਥਾਣਾ ਘਰਿੰਡਾ ਨੂੰ ਫੜੀ ਹੋਈ ਹੈਰੋਇਨ ਸੌਂਪ ਦਿੱਤੀ ਗਈ।

ਪਿਛਲੀ ਖ਼ਬਰ ਭਾਰਤੀ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਵਿਖੇ ਹੋਇਆ ਨਿੱਘਾ ਸਵਾਗਤ ਅਗਲੀ ਖ਼ਬਰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਚ 30 ਹਜ਼ਾਰ ਡਿਜੀਟਲ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ