14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਇਕ ਐਕਟਰ ਦੀ ਵਰਤੋਂ ਨਾਲ ਮੇਰੀ ਫਰਜ਼ੀ ਵੀਡੀਓ ਬਣਾਈ ਗਈ - ਭਗਵੰਤ ਮਾਨ

ਚੰਡੀਗੜ੍ਹ, 18 ਜੂਨ - ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਇਕ ਐਕਟਰ ਦੀ ਵਰਤੋਂ ਨਾਲ ਮੇਰੀ ਫਰਜ਼ੀ ਵੀਡੀਓ ਬਣਾਈ ਗਈ। ਧਰਮ ਦੇ ਠੇਕੇਦਾਰ ਬਣੇ ਲੋਕਾਂ...

ਅਜੀਤ ਡੈਸਕ 18-06-2026

ਚੰਡੀਗੜ੍ਹ, 18 ਜੂਨ - ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਇਕ ਐਕਟਰ ਦੀ ਵਰਤੋਂ ਨਾਲ ਮੇਰੀ ਫਰਜ਼ੀ ਵੀਡੀਓ ਬਣਾਈ ਗਈ। ਧਰਮ ਦੇ ਠੇਕੇਦਾਰ ਬਣੇ ਲੋਕਾਂ ਨੇ ਮੇਰੇ ਖ਼ਿਲਾਫ਼ ਫਰਮਾਨ ਦਿੱਤਾ ਤੇ ਮੈਨੂੰ ਗੁਰੂ ਦੋਖੀ ਕਰਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 1191 ਫ੍ਰੇਮ ਤੋਂ ਜਾਂਚ ਕੀਤੀ ਗਈ, ਇਕ ਵੀ ਫਰੇਮ ਮੇਰੇ ਨਾਲ ਨਹੀਂ ਮਿਲਦਾ। ਵੀਡੀਓ ਵਾਲੇ ਸ਼ਖਸ ਦਾ ਕੱਦ ਮੇਰੇ ਤੋਂ ਇਕ ਇੰਚ ਵੱਡਾ ਹੈ। ਵੀਡੀਓ ਕਿਥੋਂ ਦੀ ਹੈ, ਕਦੋਂ ਦੀ ਹੈ, ਕੋਈ ਪਤਾ ਨਹੀਂ । ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕੋਝੀਆਂ ਚਾਲਾਂ ਵਿਚ ਨਾ ਆਉਣ ।

ਪਿਛਲੀ ਖ਼ਬਰ 'ਆਪ' ਵਫ਼ਦ ਵਲੋਂ ਡੀਜੀਪੀ ਤੋਂ ਮੁੱਖ ਮੰਤਰੀ ਦੀ ਫਰਜ਼ੀ ਵੀਡੀਓ ਬਣਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ... ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਖਡੂਰ ਸਾਹਿਬ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ