18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਵਿਆਹੁਤਾ ਔਰਤ ਨੇ ਘਰੇਲੂ ਪਰੇਸ਼ਾਨੀ ਕਾਰਨ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ

ਭੈਣੀ ਮੀਆਂ ਖਾਂ (ਗੁਰਦਾਸਪੁਰ), 26 ਜੂਨ (ਜਸਬੀਰ ਸਿੰਘ ਬਾਜਵਾ)- ਘਰੇਲੂ ਪਰੇਸ਼ਾਨੀ ਅਤੇ ਮਾਨਸਿਕ ਤਣਾਅ ਦੇ...

ਅਜੀਤ ਡੈਸਕ 26-06-2026

ਭੈਣੀ ਮੀਆਂ ਖਾਂ (ਗੁਰਦਾਸਪੁਰ), 26 ਜੂਨ (ਜਸਬੀਰ ਸਿੰਘ ਬਾਜਵਾ)- ਘਰੇਲੂ ਪਰੇਸ਼ਾਨੀ ਅਤੇ ਮਾਨਸਿਕ ਤਣਾਅ ਦੇ ਚਲਦਿਆਂ ਕਿਸੇ ਵਿਆਹੁਤਾ ਔਰਤ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗਰਾਮ 'ਤੇ ਲਾਈਵ ਹੋ ਕੇ ਖੁਦਕੁਸ਼ੀ ਵਰਗਾ ਖੌਫ਼ਨਾਕ ਕਦਮ ਚੁੱਕਣਾ ਇਕ ਬਹੁਤ ਹੀ ਦੁੱਖਦਾਈ ਅਤੇ ਚਿੰਤਾਜਨਕ ਘਟਨਾ ਹੈ। ਅਜਿਹਾ ਹੀ ਮਾਮਲਾ ਪਿੰਡ ਰਾਜੂ ਬੇਲਾ ਵਿਖੇ ਪੇਕੇ ਘਰ ਰਹਿ ਰਹੀ ਵਿਆਹਤਾ ਔਰਤ ਵਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਖੁਦਕੁਸ਼ੀ ਕਰਨ ਦਾ ਸਾਹਮਣੇ ਆਇਆ ਹੈ।

ਇਸ ਸਬੰਧੀ ਵਿਆਹੁਤਾ ਔਰਤ ਦੇ ਪਿਤਾ ਸੈਮੂਅਲ ਮਸੀਹ ਵਾਸੀ ਰਾਜੂਬੇਲਾ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਪਿਛਲੇ ਇਕ ਸਾਲ ਤੋਂ ਮੇਰੇ ਕੋਲ ਪੇਕੇ ਪਰਿਵਾਰ ਵਿਚ ਰਹਿ ਰਹੀ ਸੀ, ਅੱਜ ਜਦੋਂ ਉਹ ਸਵੇਰੇ ਕਿਸੇ ਘਰੇਲੂ ਕੰਮ ਲਈ ਬਾਜ਼ਾਰ ਗਈ ਹੋਈ ਸੀ, ਮੈਨੂੰ ਮੇਰੇ ਕੁਝ ਰਿਸ਼ਤੇਦਾਰਾਂ ਨੇ ਫੋਨ ਕਰਕੇ ਦੱਸਿਆ ਕਿ ਤੇਰੀ ਬੇਟੀ ਦੀ ਇੰਸਟਾਗਰਾਮ ਤੇ ਵੀਡੀਓ ਚੱਲ ਰਹੀ ਹੈ, ਫਿਰ ਕੁਝ ਦੇਰ ਬਾਅਦ ਹੀ ਕੁਝ ਲੋਕਾਂ ਨੇ ਮੈਨੂੰ ਦੱਸਿਆ ਕਿ ਉਸ ਨੇ ਬਿਆਸ ਦਰਿਆ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

ਸੈਮੂਅਲ ਮਸੀਹ ਨੇ ਦੱਸਿਆ ਕਿ ਉਸਦੀ ਪੁੱਤਰੀ ਬਲਾਕ ਦਸੂਹਾ ਦੇ ਪਿੰਡ ਰਾਓ ਵਿਖੇ ਵਿਆਹੀ ਹੋਈ ਸੀ ਤੇ ਉਸਦਾ ਇਕ ਸਾਲ ਦਾ ਪੁੱਤਰ ਵੀ ਹੈ ਅਤੇ ਉਸਦਾ ਪਤੀ ਪਿਛਲੇ ਦੋ ਸਾਲ ਤੋਂ ਵਿਦੇਸ਼ ਵਿਚ ਰੁਜ਼ਗਾਰ ਲਈ ਗਿਆ ਹੋਇਆ ਹੈ। ਇਸ ਸਬੰਧੀ ਥਾਣਾ ਮੁਖੀ ਭੈਣੀ ਮੀਆਂ ਖਾਂ ਇੰਸਪੈਕਟਰ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜੇ ਤੱਕ ਲਾਸ਼ ਨਹੀਂ ਮਿਲੀ ਹੈ ਦਰਿਆ ਵਿਚ ਲਾਸ਼ ਦੀ ਭਾਲ ਜਾਰੀ ਹੈ।

 

 

ਪਿਛਲੀ ਖ਼ਬਰ ਪੰਜਗਰਾਈ ਕਲਾਂ 'ਚ ਸੜਕ ਹਾਦਸੇ 'ਚ ਨਬਾਲਿਗ ਲੜਕੀ ਦੀ ਹੋਈ ਮੌਤ ਅਗਲੀ ਖ਼ਬਰ ਨਸ਼ਾ ਅਤੇ ਗੈਂਗਸਟਰ ਪੰਜਾਬ ਦੇ ਲਈ ਇਕ ਵੱਡੀ ਚੁਣੌਤੀ ਹੈ- ਵਿਧਾਇਕ ਕੁਲਦੀਪ ਸਿੰਘ ਧਾਲੀਵਾਲ