03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਗੁਰਦੁਆਰਾ ਤੱਪ ਅਸਥਾਨ ਸਾਹਿਬ ਨਿੱਕੇ ਘੁੰਮਣ ਦੇ ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ ਦਾ ਦਿਹਾਂਤ

ਬਟਾਲਾ, 30 ਜੂਨ (ਸਤਿੰਦਰ ਸਿੰਘ)- ਗੁਰਦੁਆਰਾ ਤੱਪ ਅਸਥਾਨ ਸਾਹਿਬ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ (ਗੁਰਦਾਸਪੁਰ) ਦੇ ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ ਨਹੀਂ ਰਹੇ। ਉਹ ਪਿਛਲੇ ਕੁਝ....

ਅਜੀਤ ਡੈਸਕ 30-06-2026

ਬਟਾਲਾ, 30 ਜੂਨ (ਸਤਿੰਦਰ ਸਿੰਘ)- ਗੁਰਦੁਆਰਾ ਤੱਪ ਅਸਥਾਨ ਸਾਹਿਬ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ (ਗੁਰਦਾਸਪੁਰ) ਦੇ ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ ਨਹੀਂ ਰਹੇ। ਉਹ ਪਿਛਲੇ ਕੁਝ ਸਮੇਂ ਤੋਂ ਲਿਵਰ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪ੍ਰੰਤੂ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਬਾਬਾ ਅਮਰੀਕ ਸਿੰਘ ਬਹੁਤ ਹੀ ਧਾਰਮਿਕ ਬਿਰਤੀ ਵਾਲੇ ਸਨ ਅਤੇ ਉਹਨਾਂ ਨੇ ਸਿੱਖਿਆ, ਖੇਡਾਂ ਅਤੇ ਸਮਾਜ ਸੇਵਾ ਵਿਚ ਵੱਡਾ ਯੋਗਦਾਨ ਪਾਇਆ। ਬਾਬਾ ਅਮਰੀਕ ਸਿੰਘ ਜੀ ਦਾ ਮ੍ਰਿਤਕ ਸਰੀਰ ਦਿੱਲੀ ਤੋਂ ਨਿੱਕੇ ਘੁੰਮਣ ਲਿਆਂਦਾ ਜਾ ਰਿਹਾ ਹੈ, ਜਿੱਥੇ ਕੱਲ੍ਹ 1 ਜੁਲਾਈ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।  ਬਾਬਾ ਅਮਰੀਕ ਸਿੰਘ ਦੇ ਦਿਹਾਂਤ ਦੀ ਖਬਰ ਸੁਣਦਿਆ ਸੰਗਤਾਂ ਵਿਚ ਭਾਰੀ ਸੋਗ ਦੀ ਲਹਿਰ ਦੌੜ ਗਈ ਹੈ।

ਪਿਛਲੀ ਖ਼ਬਰ ਜਨਰਲ ਧੀਰਜ ਸੇਠ ਹੋਣਗੇ ਨਵੇਂ ਫ਼ੌਜ ਮੁਖੀ ਅਗਲੀ ਖ਼ਬਰ 220 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਿਆ ਬੱਚਾ, ਬਚਾਅ ਕਾਰਜ ਸ਼ੁਰੂ