24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਨਗਰ ਕੌਂਸਲ ਰਾਜਪੁਰਾ ਤੇ ਆਮ ਆਦਮੀ ਪਾਰਟੀ ਨੇ ਕੀਤਾ ਕਬਜ਼ਾ

ਰਾਜਪੁਰਾ, 2 ਜੁਲਾਈ (ਰਣਜੀਤ ਸਿੰਘ)- ਅੱਜ ਇਥੇ ਨਗਰ ਕੌਂਸਲ ਦੀ ਚੋਣ ਵਿਚ ਨਗਰ ਕੌਂਸਲ ਰਾਜਪੁਰਾ ਤੇ ਆਮ ਆਦਮੀ ਪਾਰਟੀ...

ਅਜੀਤ ਡੈਸਕ 02-07-2026

ਰਾਜਪੁਰਾ, 2 ਜੁਲਾਈ (ਰਣਜੀਤ ਸਿੰਘ)- ਅੱਜ ਇਥੇ ਨਗਰ ਕੌਂਸਲ ਦੀ ਚੋਣ ਵਿਚ ਨਗਰ ਕੌਂਸਲ ਰਾਜਪੁਰਾ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਹੈ। ਰਿਤੇਸ਼ ਬਾਂਸਲ ਨੂੰ ਪ੍ਰਧਾਨ ਚੁਣ ਲਿਆ ਹੈ ਭਾਵੇਂ ਕਿ ਇਸ ਚੋਣ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਨੇ ਕਈ ਤਰ੍ਹਾਂ ਦੇ ਦੋਸ਼ ਲਾਏ ਅਤੇ ਕਿਹਾ ਕਿ ਪ੍ਰਸ਼ਾਸਨ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੇ ਧੱਕਾਸ਼ਾਹੀ ਕੀਤੀ ਹੈ ਪਰ ਆਮ ਆਦਮੀ ਪਾਰਟੀ ਦੀ ਵਿਧਾਇਕ ਨੀਨਾ ਮਿੱਤਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਧੱਕੇਸ਼ਾਹੀ ਨਹੀਂ ਕੀਤੀ। ਉਨ੍ਹਾਂ ਨੂੰ 13 ਵੋਟਾਂ ਪਈਆਂ ਹਨ ਅਤੇ ਉਨ੍ਹਾਂ ਨੇ ਆਪਣਾ ਪ੍ਰਧਾਨ ਰਿਤੇਸ਼ ਬਾਂਸਲ ਬਣਾ ਲਿਆ ਹੈ। ਇਸਦੇ ਨਾਲ ਹੀ ਹੋਰ ਅਹੁਦੇਦਾਰੀਆਂ ਦੀ ਚੋਣ ਵੀ ਕਰ ਲਈ ਹੈ।

ਖ਼ਬਰ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਟਾਹਲੀ ਵਾਲੇ ਚੌਂਕ ਵਿਖੇ ਧਰਨਾ ਲਾਇਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਮੀਨਾ ਮਿੱਤਲ ਦੀ ਕੋਠੀ ਵਿਚ ਵਧਾਈਆਂ ਦਾ ਦੌਰ ਚਾਲੂ ਹੈ ਅਤੇ ਸਾਰੇ ਨਵੇਂ ਬਣੇ ਪ੍ਰਧਾਨ ਰਿਤੇਸ਼ ਬਾਂਸਲ ਨੂੰ ਵਧਾਈਆਂ ਦੇ ਕੇ ਮੂੰਹ ਮਿੱਠਾ ਕਰਾ ਰਹੇ ਹਨ।

 

ਪਿਛਲੀ ਖ਼ਬਰ ਗੁਰੂਹਰਸਹਾਏ ਦੇ ਪ੍ਰਦੀਪ ਕੁਮਾਰ ਪੋਲੈਂਡ ਓਪਨ ਇੰਟਰਨੈਸ਼ਨਲ ਸਾਫਟ ਟੈਨਿਸ ਚੈਂਪੀਅਨਸ਼ਿਪ ਵਿਚ ਕਰਨਗੇ ਭਾਰਤ ਦੀ ਨੁਮਾਇੰਦਗੀ ਅਗਲੀ ਖ਼ਬਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਪੰਜਾਬੀਆਂ ਨਾਲ ਕੀਤਾ ਵਿਸ਼ਵਾਸਘਾਤ, ਲੋਕ ਚੋਣਾਂ ਵਿਚ ਦੇਣਗੇ ਕਰਾਰਾ ਜਵਾਬ- ਸ਼ਵੇਤ ਮਲਿਕ