20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਤਾਬੂਤ 'ਚ ਵਤਨ ਪਰਤਿਆ ਗੁਰਸੇਵਕ ਸਿੰਘ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਅਜਨਾਲਾ, 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਰੋਜ਼ੀ-ਰੋਟੀ ਦੀ ਭਾਲ ਅਤੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ...

ਅਜੀਤ ਡੈਸਕ 04-07-2026

ਅਜਨਾਲਾ, 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਰੋਜ਼ੀ-ਰੋਟੀ ਦੀ ਭਾਲ ਅਤੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੱਤ ਸਮੁੰਦਰ ਪਾਰ ਗਿਆ ਨੌਜਵਾਨ ਗੁਰਸੇਵਕ ਸਿੰਘ ਕਦੇ ਸੋਚ ਵੀ ਨਹੀਂ ਸਕਿਆ ਹੋਵੇਗਾ ਕਿ ਉਹ ਆਪਣੇ ਵਤਨ ਵਾਪਸ ਤਾਂ ਆਵੇਗਾ, ਪਰ ਜਿਉਂਦਾ ਨਹੀਂ ਸਗੋਂ ਤਾਬੂਤ ਵਿਚ ਲਿਪਟ ਕੇI ਸਲੋਵਾਕਿਆ ਵਿਚ ਪਾਣੀ ਵਿਚ ਡੁੱਬਣ ਕਾਰਨ ਹੋਈ ਉਸ ਦੀ ਦਰਦਨਾਕ ਮੌਤ ਨੇ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਅਜਨਾਲਾ ਖੇਤਰ ਨੂੰ ਗਹਿਰੇ ਸੋਗ ਵਿਚ ਡੁੱਬੋ ਦਿੱਤਾ ਹੈ।

ਅੱਜ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਨੰਗਲ ਪਹੁੰਚੀ ਤਾਂ ਮਾਹੌਲ ਪੂਰੀ ਤਰ੍ਹਾਂ ਗਮਗੀਨ ਹੋ ਗਿਆ। ਆਪਣੇ ਲਾਡਲੇ ਪੁੱਤ ਨੂੰ ਤਾਬੂਤ ਵਿਚ ਵੇਖ ਕੇ ਮਾਂ ਦੇ ਵਿਰਲਾਪ ਨੇ ਹਰ ਕਿਸੇ ਦਾ ਦਿਲ ਵਲੂੰਧਰ ਦਿੱਤਾ। ਪਿਤਾ ਦੀਆਂ ਭਰੀਆਂ ਅੱਖਾਂ, ਭੈਣ-ਭਰਾਵਾਂ ਦੀਆਂ ਧਾਹਾਂ ਅਤੇ ਪਰਿਵਾਰ ਦੇ ਚੀਕ-ਚਿਹਾੜੇ ਸੁਣ ਕੇ ਉੱਥੇ ਮੌਜੂਦ ਹਰ ਸ਼ਖ਼ਸ ਦੀਆਂ ਅੱਖਾਂ ਨਮ ਹੋ ਗਈਆਂ। ਹਾਜ਼ਰ ਲੋਕ ਵੀ ਆਪਣੇ ਹੰਝੂ ਨਾ ਰੋਕ ਸਕੇ।

ਪਿੰਡ ਨੰਗਲ ਦੇ ਸਮਸ਼ਾਨਘਾਟ ਵਿਖੇ ਗਮਗੀਨ ਮਾਹੌਲ ਵਿਚ ਗੁਰਸੇਵਕ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਸਮੇਤ ਇਲਾਕੇ ਦੀਆਂ ਹੋਰਨਾਂ ਸ਼ਖਸ਼ੀਅਤਾਂ ਵਲੋਂ ਐਸ.ਐਚ.ਓ ਸਬ ਇੰਸਪੈਕਟਰ ਨਰਿੰਦਰ ਸਿੰਘ ਅਤੇ ਏ.ਐਸ.ਆਈ ਦਿਲਬਾਗ ਸਿੰਘ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਾਲੀ ਸੂਚੀ ਖ਼ਤਮ ਕਰਾਉਣ ਲਈ ਕੌਮੀ ਇਨਸਾਫ਼ ਮੋਰਚੇ ਦੀ ਅਗਵਾਈ ਹੇਠ ਸਰਹੰਦ ਵਿਖੇ ਰੇਲਾਂ ਰੋਕ... ਅਗਲੀ ਖ਼ਬਰ 7 ਨੂੰ ਰਾਹੁਲ ਗਾਂਧੀ ਦੇ ਦਿੱਲੀ ਪਰਤਣ 'ਤੇ ਪੰਜਾਬ ਕਾਂਗਰਸ ਦੇ ਮੁੱਦੇ 'ਤੇ ਕੀਤੀ ਜਾਵੇਗੀ ਚਰਚਾ