01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਭਾਰੀ ਬਾਰਿਸ਼ ਦੌਰਾਨ ਗੁਰੂਗ੍ਰਾਮ ਦੇ ਕਈ ਹਿੱਸਿਆਂ ਵਿਚ ਭਰਿਆ ਪਾਣੀ

ਗੁਰੂਗ੍ਰਾਮ (ਹਰਿਆਣਾ), 8 ਜੁਲਾਈ - ਭਾਰੀ ਬਾਰਿਸ਼ ਦੌਰਾਨ ਗੁਰੂਗ੍ਰਾਮ ਦੇ ਕਈ ਹਿੱਸਿਆਂ ਵਿਚ ਪਾਣੀ ਭਰਿਆ ਹੋਇਆ ਹੈ। ਭਾਰੀ ਬਾਰਿਸ਼ ਦੇ ਚੱਲਦਿਆਂ ਸ਼ਹਿਰ ਦਾ ਡਰੇਨੇਜ ਸਿਸਟਮ ਪੂਰੀ ਤਰ੍ਹਾਂ ਢਹਿ ਗਿਆ...

ਅਜੀਤ ਡੈਸਕ 08-07-2026

ਗੁਰੂਗ੍ਰਾਮ (ਹਰਿਆਣਾ), 8 ਜੁਲਾਈ - ਭਾਰੀ ਬਾਰਿਸ਼ ਦੌਰਾਨ ਗੁਰੂਗ੍ਰਾਮ ਦੇ ਕਈ ਹਿੱਸਿਆਂ ਵਿਚ ਪਾਣੀ ਭਰਿਆ ਹੋਇਆ ਹੈ। ਭਾਰੀ ਬਾਰਿਸ਼ ਦੇ ਚੱਲਦਿਆਂ ਸ਼ਹਿਰ ਦਾ ਡਰੇਨੇਜ ਸਿਸਟਮ ਪੂਰੀ ਤਰ੍ਹਾਂ ਢਹਿ ਗਿਆ ਕਿਉਂਕਿ 33 ਘੰਟਿਆਂ ਵਿਚ 115 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੰਗਲਵਾਰ ਸਵੇਰੇ 8 ਵਜੇ ਤੋਂ ਬੁੱਧਵਾਰ ਸਵੇਰੇ 8 ਵਜੇ ਤੱਕ 83 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦਕਿ ਬੁੱਧਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ 32 ਮਿਲੀਮੀਟਰ ਵਾਧੂ ਮੀਂਹ ਦਰਜ ਕੀਤਾ ਗਿਆ।
ਲਗਾਤਾਰ ਮੀਂਹ ਨੇ ਸ਼ਹਿਰ ਮਾੜੇ ਡਰੇਨੇਜ ਸਿਸਟਮ ਦੀ ਪੋਲ ਉਜਾਗਰ ਕਰ ਦਿੱਤੀ। ਪਾਣੀ ਭਰਨ ਤੋਂ ਰੋਕਣ ਅਤੇ ਡਰੇਨੇਜ ਸਿਸਟਮ ਨੂੰ ਬਿਹਤਰ ਬਣਾਉਣ ਲਈ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ, ਸ਼ਹਿਰ ਦੀਆਂ ਜ਼ਿਆਦਾਤਰ ਮੁੱਖ ਸੜਕਾਂ ਪਾਣੀ ਵਿਚ ਡੁੱਬ ਗਈਆਂ।

ਪਿਛਲੀ ਖ਼ਬਰ ਈ.ਡੀ. ਨੇ ਤ੍ਰਿਣਮੂਲ ਕਾਂਗਰਸ ਦੇ 3 ਐੱਚ.ਡੀ.ਐੱਫ.ਸੀ. ਬੈਂਕ ਖਾਤਿਆਂ 'ਚ ਪਏ 440.42 ਕਰੋੜ ਰੁਪਏ ਕੀਤੇ ਜ਼ਬਤ ਅਗਲੀ ਖ਼ਬਰ ਦਿੱਲੀ ਇਮਾਰਤ ਹਾਦਸਾ - ਇਕ ਦੀ ਮੌਤ, ਚਾਰ ਤੋਂ ਪੰਜ ਅਜੇ ਵੀ ਮਲਬੇ 'ਚ ਫਸੇ