01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਦਿੱਲੀ ਬਿਲਡਿੰਗ ਹਾਦਸਾ: ਮਰਨ ਵਾਲਿਆਂ ਦੀ‌ ਗਿਣਤੀ ਹੋਈ ਚਾਰ

ਨਵੀਂ ਦਿੱਲੀ, 9 ਜੁਲਾਈ- ਦਿੱਲੀ 'ਚ 8 ਜੁਲਾਈ ਨੂੰ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਇਹ ਹਾਦਸਾ ਰੋਹਿਣੀ ਸੈਕਟਰ-26 'ਚ ਵਾਪਰਿਆ....

ਅਜੀਤ ਡੈਸਕ 09-07-2026

ਨਵੀਂ ਦਿੱਲੀ, 9 ਜੁਲਾਈ- ਦਿੱਲੀ 'ਚ 8 ਜੁਲਾਈ ਨੂੰ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਇਹ ਹਾਦਸਾ ਰੋਹਿਣੀ ਸੈਕਟਰ-26 'ਚ ਵਾਪਰਿਆ ਸੀ। ਰਾਹਤ ਅਤੇ ਬਚਾਅ ਕਾਰਜ ਦੌਰਾਨ ਮਲਬੇ ਹੇਠ ਦੱਬੇ ਇਕ ਮਜ਼ਦੂਰ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ।

ਹਾਦਸੇ ਤੋਂ ਬਾਅਦ ਬਚਾਅ ਟੀਮਾਂ ਨੇ ਮੌਕੇ 'ਤੇ ਇਕ ਸੰਯੁਕਤ ਬਚਾਅ ਮੁਹਿੰਮ ਚਲਾਈ। ਬਚਾਏ ਗਏ ਮਜ਼ਦੂਰ ਦੀ ਪਛਾਣ 32 ਸਾਲਾ ਸੱਦਾਮ ਉਰਫ਼ ਰਵੀ ਵਜੋਂ ਹੋਈ ਹੈ।

ਮ੍ਰਿਤਕਾਂ ਦੀ ਪਛਾਣ ਰਾਮ (42), ਕੈਫੇ ਉਰਫ ਨੂਰਲ (24) ਅਤੇ ਰਾਮ ਦੁਆ (62) ਵਜੋਂ ਹੋਈ ਹੈ। ਰਾਮ ਦੂਆ ਬਿਲਡਿੰਗ ਮਾਲਕ ਦਾ ਪਿਤਾ ਸੀ। ਚੌਥੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਮੁਤਾਬਕ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਸੰਬੰਧਿਤ ਧਾਰਾਵਾਂ ਤਹਿਤ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਜਲੰਧਰ ਪੁਲਿਸ ਵਲੋਂ ਐਨਕਾਊਂਟਰ ਅਗਲੀ ਖ਼ਬਰ ਪੰਜਾਬ ਦੇ ਪੰਜ ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ