28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਕੂਲ ਬੱਸ ਹੇਠਾਂ ਆਉਣ ਨਾਲ ਤਿੰਨ ਸਾਲਾ ਬੱਚੇ ਦੀ ਮੌਤ

ਕੁਹਾੜਾ, (ਲੁਧਿਆਣਾ), 15 ਜੁਲਾਈ (ਸੰਦੀਪ ਸਿੰਘ ਕੁਹਾੜਾ)- ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਸਾਲੂ ਭੈਣੀ (ਜ਼ਿਲ੍ਹਾ ਲੁਧਿਆਣਾ) ਵਿਚ ਇਕ ਦਿਲ ਦਹਿਲਾ ਦੇਣ ਵਾਲਾ....

ਅਜੀਤ ਡੈਸਕ 15-07-2026

ਕੁਹਾੜਾ, (ਲੁਧਿਆਣਾ), 15 ਜੁਲਾਈ (ਸੰਦੀਪ ਸਿੰਘ ਕੁਹਾੜਾ)- ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਸਾਲੂ ਭੈਣੀ (ਜ਼ਿਲ੍ਹਾ ਲੁਧਿਆਣਾ) ਵਿਚ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿਸ ਵਿਚ ਤਿੰਨ ਸਾਲਾ ਬੱਚੇ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਬੱਚੇ ਦੀ ਮਾਤਾ ਆਪਣੀ ਵੱਡੀ ਬੇਟੀ, ਜੋ ਦੂਜੀ ਕਲਾਸ ਵਿਚ ਪੜਦੀ ਹੈ, ਨੂੰ ਸਕੂਲ ਬੱਸ ਵਿਚ ਬਿਠਾਉਣ ਲਈ ਘਰੋਂ ਆਈ ਸੀ। ਇਸ ਦੌਰਾਨ ਉਸ ਦਾ ਤਿੰਨ ਸਾਲਾ ਪੁੱਤਰ ਵੀ ਨਾਲ ਸੀ ਅਤੇ ਜਦੋਂ ਆਪਣੀ ਬੇਟੀ ਨੂੰ ਬੱਸ ਚੜਾ ਕੇ ਅੱਗੋ ਦੀ ਲੰਘਣ ਲੱਗੀ ਤਾਂ ਬੱਸ ਡਰਾਈਵਰ ਨੇ ਅਚਾਨਕ ਬਸ ਚਲਾ ਲਈ ਅਤੇ ਬੱਚਾ ਬੱਸ ਦੇ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਐਸ.ਜੀ.ਪੀ.ਸੀ. ਦਾ ਵੱਡਾ ਐਲਾਨ: 'ਸਤਲੁਜ' ਫਿਲਮ ਦੇ ਪ੍ਰਬੰਧਕਾਂ ਦੀ ਕੀਤੀ ਜਾਵੇਗੀ ਕਾਨੂੰਨੀ ਮਦਦ ਅਗਲੀ ਖ਼ਬਰ ਜੇ.ਐਸ. ਵਾਟਰ ਐਨਰਜੀ ਲਾਈਫ ਨੇ ਪੰਜਾਬ ਜਲ ਬਹਾਲੀ ਪ੍ਰੋਜੈਕਟ ਵਿਚ ਪ੍ਰਦੂਸ਼ਣ ਨੂੰ 85% ਤੱਕ ਘਟਾਇਆ