28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਐਸ.ਜੀ.ਪੀ.ਸੀ. ਦਾ ਵੱਡਾ ਐਲਾਨ: 'ਸਤਲੁਜ' ਫਿਲਮ ਦੇ ਪ੍ਰਬੰਧਕਾਂ ਦੀ ਕੀਤੀ ਜਾਵੇਗੀ ਕਾਨੂੰਨੀ ਮਦਦ

ਅੰਮਿ੍ਤਸਰ, 15 ਜੁਲਾਈ (ਹਰਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਨੇ...

ਅਜੀਤ ਡੈਸਕ 15-07-2026

ਅੰਮਿ੍ਤਸਰ, 15 ਜੁਲਾਈ (ਹਰਿੰਦਰ ਸਿੰਘ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਨੇ ਗੰਗਾਨਗਰ ਵਿਖੇ 'ਸਤਲੁਜ' ਫ਼ਿਲਮ ਦੀ ਡਿਸਪਲੇਅ ਨੂੰ ਲੈ ਕੇ ਪ੍ਰਬੰਧਕਾਂ ਖਿਲਾਫ਼ ਦਰਜ ਹੋਈ FIR ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਇਸ ਮਾਮਲੇ ਵਿਚ ਕਾਨੂੰਨੀ ਲੜਾਈ ਲੜ ਰਹੀ ਹੈ ਅਤੇ ਅੱਗੇ ਵੀ ਪ੍ਰਬੰਧਕਾਂ ਦੀ ਪੂਰੀ ਕਾਨੂੰਨੀ ਸਹਾਇਤਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਰਵਨੀਤ ਸਿੰਘ ਬਿੱਟੂ ਵਲੋਂ ਸਿੱਖ ਨਸਲਕੁਸ਼ੀ ਦੇ ਅੰਕੜਿਆਂ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਇੱਥੇ ਅੰਕੜਿਆਂ ਦੀ ਨਹੀਂ, ਸਗੋਂ ਫੇਕ ਐਨਕਾਊਂਟਰਸ ਵਿਚ ਸ਼ਹੀਦ ਹੋਏ ਇਕ-ਇਕ ਇਨਸਾਨ ਨੂੰ ਇਨਸਾਫ਼ ਦੇਣ ਦੀ ਗੱਲ ਹੈ। ਸਿਆਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੀਤੀ ਗਈ ਅਰਦਾਸ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਦੱਸਿਆ ਅਤੇ ਕਿਹਾ ਕਿ ਬਿੱਟੂ ਦੇ ਅਜਿਹੇ ਬਿਆਨਾਂ ਨਾਲ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਵੀਡੀਓਜ਼ 'ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਸਰਕਾਰ ਨੂੰ ਬ੍ਰੋਡਕਾਸਟਿੰਗ ਨਿਯਮਾਂ ਵਿਚ ਬਦਲਾਅ ਕਰਕੇ ਸਖ਼ਤ ਐਕਸ਼ਨ ਲੈਣ ਦੀ ਮੰਗ ਵੀ ਕੀਤੀ।

ਪਿਛਲੀ ਖ਼ਬਰ ਸਰਪੰਚ ਰਾਜਵਿੰਦਰ ਸਿੰਘ ਰਾਜੂ ਪੰਜਗਰਾਈ ਵਾਹਲਾਂ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਸਕੂਲ ਬੱਸ ਹੇਠਾਂ ਆਉਣ ਨਾਲ ਤਿੰਨ ਸਾਲਾ ਬੱਚੇ ਦੀ ਮੌਤ