25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਰਾਣਾ ਬਲਾਚੋਰੀਆ ਹੱਤਿਆ ਕਾਂਡ: ਰੇਕੀ ਕਰਨ ਵਾਲਾ ਇਕ ਹੋਰ ਮੁਲਜ਼ਮ ਕਾਬੂ, ਵਿਦੇਸ਼ ਬੈਠੇ ਗੈਂਗਸਟਰਾਂ ਨੂੰ ਭਾਰਤ ਲਿਆਉਣ ਦੀ ਕਾਰਵਾਈ ਅਜੇ ਜਾਰੀ

ਐੱਸ.ਏ.ਐੱਸ. ਨਗਰ, 16 ਜੁਲਾਈ (ਕਪਿਲ ਵਧਵਾ)- ਮੁਹਾਲੀ ਦੇ ਬਹੁ-ਚਰਚਿਤ ਰਾਣਾ ਬਲਾਚੌਰੀਆ ਹੱਤਿਆ ਕਾਂਡ ਵਿਚ ਪੰਜਾਬ ਪੁਲਿਸ ਨੂੰ ਇਕ ਹੋਰ ਅਹਿਮ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇਸ....

ਅਜੀਤ ਡੈਸਕ 16-07-2026

ਐੱਸ.ਏ.ਐੱਸ. ਨਗਰ, 16 ਜੁਲਾਈ (ਕਪਿਲ ਵਧਵਾ)- ਮੁਹਾਲੀ ਦੇ ਬਹੁ-ਚਰਚਿਤ ਰਾਣਾ ਬਲਾਚੌਰੀਆ ਹੱਤਿਆ ਕਾਂਡ ਵਿਚ ਪੰਜਾਬ ਪੁਲਿਸ ਨੂੰ ਇਕ ਹੋਰ ਅਹਿਮ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇਸ ਸਾਜ਼ਿਸ਼ ਵਿਚ ਰੇਕੀ ਕਰਨ ਵਾਲੇ ਮੁਲਜ਼ਮ ਜਸ਼ਨਦੀਪ ਸਿੰਘ ਉਰਫ਼ ਜਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਸ਼ਨਦੀਪ, ਪਹਿਲਾਂ ਗ੍ਰਿਫ਼ਤਾਰ ਹੋਏ ਗਗਨਦੀਪ ਸਿੰਘ ਦਾ ਭਰਾ ਹੈ, ਜਿਸ 'ਤੇ ਸ਼ੂਟਰਾਂ ਲਈ ਪ੍ਰਬੰਧ ਕਰਨ ਅਤੇ ਰੇਕੀ ਕਰਵਾਉਣ ਦੇ ਦੋਸ਼ ਹਨ। ਅਦਾਲਤੀ ਰਿਕਾਰਡ ਅਨੁਸਾਰ ਗਗਨਦੀਪ ਨੇ ਹੀ ਆਪਣੇ ਭਰਾ ਜਸ਼ਨਦੀਪ ਨੂੰ ਸੋਹਾਣਾ ਕਬੱਡੀ ਕੱਪ ਦੌਰਾਨ ਰੇਕੀ ਕਰਨ ਲਈ ਭੇਜਿਆ ਸੀ ਅਤੇ ਉਸ ਦੇ ਠਹਿਰਣ ਦਾ ਪ੍ਰਬੰਧ ਵੀ ਕਰਵਾਇਆ ਸੀ।

ਜਾਣਕਾਰੀ ਅਨੁਸਾਰ, 15 ਦਸੰਬਰ 2025 ਨੂੰ ਸੋਹਾਣਾ ਵਿਖੇ ਕਰਵਾਏ ਗਏ ਕਬੱਡੀ ਕੱਪ ਦੌਰਾਨ ਰਾਣਾ ਬਲਾਚੌਰੀਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦਕਿ ਜਗਪ੍ਰੀਤ ਸਿੰਘ ਇਸ ਹਮਲੇ ਵਿਚ ਜ਼ਖ਼ਮੀ ਹੋ ਗਿਆ ਸੀ। ਜਾਂਚ ਦੌਰਾਨ ਕਈ ਮੁਲਜ਼ਮਾਂ ਦੇ ਨਾਂਅ ਸਾਹਮਣੇ ਆਏ ਅਤੇ ਸਾਜ਼ਿਸ਼ ਦੇ ਵੱਖ-ਵੱਖ ਪੱਖਾਂ ਨੂੰ ਜੋੜਿਆ ਗਿਆ। ਇਸ ਮਾਮਲੇ ਵਿਚ ਮੁੱਖ ਸ਼ੂਟਰ ਕਰਨ ਪਾਠਕ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਖਰੜ ਨੇੜੇ ਪੁਲਿਸ ਮੁਕਾਬਲੇ ਦੌਰਾਨ ਉਸ ਦੀ ਮੌਤ ਹੋ ਗਈ ਸੀ। ਜਦਕਿ ਦੂਜੇ ਮੁੱਖ ਸ਼ੂਟਰ ਅਦਿੱਤਿਆ ਕਪੂਰ ਉਰਫ਼ ਮੱਖਣ ਨੂੰ ਮਈ 2026 ਵਿਚ ਅਗਰਤਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਨਾਲ ਜੁੜੇ ਸੂਤਰਾਂ ਮੁਤਾਬਕ ਇਸ ਹੱਤਿਆ ਦੀ ਸਾਜ਼ਿਸ਼ ਵਿਦੇਸ਼ ਵਿਚ ਬੈਠੇ ਏ-ਸ਼੍ਰੇਣੀ ਗੈਂਗਸਟਰਾਂ ਦੇ ਇਸ਼ਾਰੇ 'ਤੇ ਰਚੀ ਗਈ ਸੀ। ਥਾਣਾ ਸੋਹਾਣਾ ਦੀ ਪੁਲਿਸ ਵਲੋਂ ਜਾਂਚ ਪੂਰੀ ਹੋਣ ਉਪਰੰਤ ਇਸ ਮਾਮਲੇ ਵਿਚ 350 ਸਫਿਆਂ ਦੀ ਚਾਰਜਸ਼ੀਟ ਪੇਸ਼ ਕੀਤਾ ਸੀ ਅਤੇ ਆਦਿੱਤਿਆ ਕਪੂਰ ਦੀ ਗ੍ਰਿਫਤਾਰੀ ਉਪਰੰਤ ਸਪਲੀਮੈਂਟਰੀ ਚਲਾਨ ਵੀ ਪੇਸ਼ ਕੀਤਾ। ਪੁਲਿਸ ਸੂਤਰਾਂ ਅਨੁਸਾਰ ਕਿ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ਜਾਰੀ ਹੈ ਅਤੇ ਮਾਮਲੇ ਦੀ ਜਾਂਚ ਹਾਲੇ ਵੀ ਅੱਗੇ ਵਧ ਰਹੀ ਹੈ।

ਪਿਛਲੀ ਖ਼ਬਰ ਚੰਨੀ ਧੜੇ ਦੇ ਆਗੂਆਂ ਦੀ ਕਾਂਗਰਸ ਹਾਈਕਮਾਨ ਨਾਲ ਮੀਟਿੰਗ ਸ਼ੁਰੂ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੇ ਜਲੰਧਰ ਵਿਚ ਚਲਾਇਆ ਸਫ਼ਾਈ ਅਭਿਆਨ