24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪਿੰਡ ਰਾਏਸਰ ਪੰਜਾਬ (ਬਰਨਾਲਾ) 'ਚ ਪਾਣੀ ਵਾਲੀ ਟੈਂਕੀ ਉੱਪਰ ਮਜ਼ਦੂਰਾਂ ਦਾ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ

ਮਹਿਲ ਕਲਾਂ (ਬਰਨਾਲਾ),16 ਜੁਲਾਈ (ਅਵਤਾਰ ਸਿੰਘ ਅਣਖੀ)- ਪਿੰਡ ਰਾਏਸਰ ਪੰਜਾਬ (ਬਰਨਾਲਾ) ਵਿਖੇ ਇਨਸਾਫ਼...

ਅਜੀਤ ਡੈਸਕ 16-07-2026

ਮਹਿਲ ਕਲਾਂ (ਬਰਨਾਲਾ),16 ਜੁਲਾਈ (ਅਵਤਾਰ ਸਿੰਘ ਅਣਖੀ)- ਪਿੰਡ ਰਾਏਸਰ ਪੰਜਾਬ (ਬਰਨਾਲਾ) ਵਿਖੇ ਇਨਸਾਫ਼ ਲੈਣ ਲਈ ਪਾਣੀ ਵਾਲੀ ਟੈਂਕੀ ਉੱਪਰ ਚਲ ਰਿਹਾ ਮਜ਼ਦੂਰਾਂ ਦਾ ਧਰਨਾ ਕੜਕਦੀ ਗਰਮੀ ਦੇ ਮੌਸਮ ਦੌਰਾਨ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ।

ਟੈਂਕੀ ਉੱਪਰ ਧਰਨੇ 'ਚ ਬੈਠੀਆਂ ਛੇ ਔਰਤਾਂ ਵਿਚੋਂ ਅੱਜ ਇਕ 70 ਸਾਲਾਂ ਬਜ਼ੁਰਗ ਔਰਤ ਬੀਬੀ ਜਸਵੀਰ ਕੌਰ ਪਤਨੀ ਵਜ਼ੀਰ ਸਿੰਘ ਰਾਏਸਰ ਦੀ ਸਿਹਤ ਜ਼ਿਆਦਾ ਗਰਮੀ ਕਰਕੇ ਖ਼ਰਾਬ ਹੋਣ ਕਾਰਨ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਭਰਤੀ ਕਰਵਾਇਆ ਗਿਆ।

ਇਸ ਉਪਰੰਤ ਪੰਜ ਔਰਤਾਂ ਟੈਂਕੀ ਉੱਪਰ ਅਤੇ ਮਜ਼ਦੂਰ ਪਰਿਵਾਰ ਹੇਠਾਂ ਟੈਕੀ ਨੇੜੇ ਧਰਨਾ ਲਗਾ ਕੇ ਨਾਅਰੇਬਾਜ਼ੀ ਕਰ ਰਹੇ ਸਨ। 

ਪਿਛਲੀ ਖ਼ਬਰ ਭਾਰਤ ਦਾ ਸਕੋਰ 200 ਤੋਂ ਪਾਰ, ਅਈਅਰ ਕ੍ਰੀਜ਼ 'ਤੇ ਡਟੇ ਅਗਲੀ ਖ਼ਬਰ ਸੀਵਰੇਜ ਓਵਰਫਲੋ ਹੋਣ ਦੀ ਸਮੱਸਿਆ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਵਲੋਂ ਰੋਸ ਪ੍ਰਦਰਸ਼ਨ