24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਰਾਜਾਪੁਰ ਦੀ ਟਾਂਗਰੀ ਨਦੀ 'ਚ ਨਾਜਾਇਜ਼ ਮਾਈਨਿੰਗ, ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

ਲਾਲੜੂ (ਮੋਹਾਲੀ), 16 ਜੁਲਾਈ- ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਰਾਜਾਪੁਰ ਨੇੜੇ ਟਾਂਗਰੀ ਨਦੀ ਵਿਚ...

ਅਜੀਤ ਡੈਸਕ 16-07-2026

ਲਾਲੜੂ (ਮੋਹਾਲੀ), 16 ਜੁਲਾਈ- ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਰਾਜਾਪੁਰ ਨੇੜੇ ਟਾਂਗਰੀ ਨਦੀ ਵਿਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਮਾਈਨਿੰਗ ਵਿਭਾਗ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਂਚ ਅਧਿਕਾਰੀ ਏ.ਐਸ.ਆਈ. ਹਰਨਾਮ ਸਿੰਘ ਨੇ ਦੱਸਿਆ ਕਿ ਮਾਈਨਿੰਗ ਅਧਿਕਾਰੀ ਅਤੇ ਜੇਈ ਅਨੁਜ ਤੋਮਰ ਆਪਣੀ ਟੀਮ ਸਮੇਤ ਟਾਂਗਰੀ ਨਦੀ ਦੀ ਜਾਂਚ ਲਈ ਮੌਕੇ 'ਤੇ ਪਹੁੰਚੇ ਸਨ। ਨਿਰੀਖਣ ਦੌਰਾਨ ਨਦੀ ਦੇ ਅੰਦਰ ਕਈ ਥਾਵਾਂ 'ਤੇ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਦੇ ਨਿਸ਼ਾਨ ਮਿਲੇ। ਮਾਈਨਿੰਗ ਕਾਰਨ ਨਦੀ ਦੇ ਤਲ ਵਿਚ ਡੂੰਘੇ ਖੱਡੇ ਬਣੇ ਹੋਏ ਸਨ, ਜਿਸ ਨਾਲ ਵਾਤਾਵਰਣ ਅਤੇ ਕੁਦਰਤੀ ਸਰੋਤਾਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ।

ਮਾਈਨਿੰਗ ਵਿਭਾਗ ਦੀ ਰਿਪੋਰਟ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਪੁਲਿਸ ਨਾਜਾਇਜ਼ ਮਾਈਨਿੰਗ ਵਿਚ ਸ਼ਾਮਲ ਲੋਕਾਂ ਦੀ ਪਛਾਣ, ਵਰਤੇ ਗਏ ਵਾਹਨਾਂ ਦਾ ਪਤਾ ਲਗਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ ਜ਼ੀਰਕਪੁਰ ਵਿਚ ਪ੍ਰਾਪਰਟੀ ਡੀਲਰ ’ਤੇ ਹਥੌੜੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਤਿੰਨ ਖ਼ਿਲਾਫ਼ ਕੇਸ ਅਗਲੀ ਖ਼ਬਰ ਭਾਰਤ ਦਾ ਪਹਿਲਾ ਨਿੱਜੀ ਔਰਬਿਟਲ ਰਾਕੇਟ ਲਾਂਚ ਲਈ ਤਿਆਰ