10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪੰਜਾਬ 'ਚ ਦੇਰ ਰਾਤ ਮੁੜ ਵੱਡਾ ਪ੍ਰਸ਼ਾਸਨਿਕ ਫੇਰਬਦਲ: 2024 ਬੈਚ ਦੇ 9 IAS ਅਧਿਕਾਰੀਆਂ ਦੇ ਤਬਾਦਲੇ, ਵੱਖ-ਵੱਖ ਥਾਵਾਂ ’ਤੇ ਲਗਾਏ SDM

ਚੰਡੀਗੜ੍ਹ, 10 ਨਵੰਬਰ – ਪੰਜਾਬ ਸਰਕਾਰ ਵਲੋਂ ਦੇਰ ਰਾਤ ਇਕ ਹੋਰ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 2024 ਬੈਚ ਦੇ 9 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਸੂਬੇ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਵਿਚ ਸਬ-ਡਵੀਜ਼ਨਲ ...

ਅਜੀਤ ਡੈਸਕ 11-11-2026

ਚੰਡੀਗੜ੍ਹ, 10 ਨਵੰਬਰ – ਪੰਜਾਬ ਸਰਕਾਰ ਵਲੋਂ ਦੇਰ ਰਾਤ ਇਕ ਹੋਰ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 2024 ਬੈਚ ਦੇ 9 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਸੂਬੇ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਵਿਚ ਸਬ-ਡਵੀਜ਼ਨਲ ਮੈਜਿਸਟ੍ਰੇਟ (SDM) ਵਜੋਂ ਨਿਯੁਕਤ ਕੀਤਾ ਗਿਆ ਹੈ।

ਪਰਸੋਨਲ ਵਿਭਾਗ ਵਲੋਂ 10 ਨਵੰਬਰ ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਇਹ ਅਧਿਕਾਰੀ ਪਹਿਲਾਂ ਵੱਖ-ਵੱਖ ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰਾਂ ਨਾਲ ਸ਼ਹਿਰੀ ਮਾਮਲਿਆਂ ਸਬੰਧੀ ਓ.ਐੱਸ.ਡੀ. ਵਜੋਂ ਤਾਇਨਾਤ ਸਨ। ਹੁਣ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਇਨ੍ਹਾਂ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਨਿਯੁਕਤੀਆਂ:

  1. ਗੁਰਲੀਨ ਨੂੰ ਭਵਾਨੀਗੜ੍ਹ ਦਾ ਐੱਸ.ਡੀ.ਐੱਮ. ਨਿਯੁਕਤ ਕੀਤਾ ਗਿਆ ਹੈ।

  2. ਅਭਿਮਨਿਊ ਮਲਿਕ ਨੂੰ ਖਮਾਣੋਂ ਦਾ ਐੱਸ.ਡੀ.ਐੱਮ. ਲਗਾਇਆ ਗਿਆ ਹੈ।

  3. ਸ਼ਿਵਾਂਸ਼ ਰਾਠੀ ਨੂੰ ਨੰਗਲ ਦਾ ਐੱਸ.ਡੀ.ਐੱਮ. ਨਿਯੁਕਤ ਕੀਤਾ ਗਿਆ ਹੈ।

  4. ਹਰਸ਼ਿਤਾ ਸ਼ਰਮਾ ਨੂੰ ਅਹਿਮਦਗੜ੍ਹ ਦਾ ਐੱਸ.ਡੀ.ਐੱਮ. ਲਗਾਇਆ ਗਿਆ ਹੈ।

  5. ਸ਼ਿਵਾਂਸ਼ ਅਸਥਾਨਾ ਨੂੰ ਮਜੀਠਾ ਦਾ ਐੱਸ.ਡੀ.ਐੱਮ. ਨਿਯੁਕਤ ਕੀਤਾ ਗਿਆ ਹੈ।

  6. ਲਿੰਧਿਆ ਐੱਲ. ਐਨ. ਨੂੰ ਮੋਰਿੰਡਾ ਦਾ ਐੱਸ.ਡੀ.ਐੱਮ. ਲਗਾਇਆ ਗਿਆ ਹੈ।

  7. ਪ੍ਰਗਤੀ ਰਾਣੀ ਨੂੰ ਮੂਨਕ ਦਾ ਐੱਸ.ਡੀ.ਐੱਮ. ਨਿਯੁਕਤ ਕੀਤਾ ਗਿਆ ਹੈ।

  8. ਓਇਸ਼ੀ ਮੰਡਲ ਨੂੰ ਕਲਾਨੌਰ ਦਾ ਐੱਸ.ਡੀ.ਐੱਮ. ਲਗਾਇਆ ਗਿਆ ਹੈ।

  9. ਮੁਕਿਲਨ ਆਰ. ਨੂੰ ਬਨੂੜ ਦਾ ਐੱਸ.ਡੀ.ਐੱਮ. ਨਿਯੁਕਤ ਕੀਤਾ ਗਿਆ ਹੈ।

ਸਰਕਾਰ ਵਲੋਂ ਜਾਰੀ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ 20 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਸਨ। ਇਸ ਤਰ੍ਹਾਂ ਸੂਬੇ ਵਿਚ ਪ੍ਰਸ਼ਾਸਨਿਕ ਪੱਧਰ 'ਤੇ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ।

 
ਅਗਲੀ ਖ਼ਬਰ ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ : 20 IAS ਅਧਿਕਾਰੀਆਂ ਦੇ ਤਬਾਦਲੇ ਅਤੇ 6 ਜ਼ਿਲ੍ਹਿਆਂ ਨੂੰ ਮਿਲੇ ਨਵੇਂ ਡਿਪਟੀ ਕਮ...