ਲੰਡਨ, 10 ਨਵੰਬਰ – ਮਸ਼ਹੂਰ ਲੇਖਕ ਐਮ. ਜੌਨ ਹੈਰੀਸਨ ਨੇ ਸਾਹਿਤ ਦੇ ਵੱਕਾਰੀ ਬੁਕਰ ਇਨਾਮ-2026 ’ਤੇ ਆਪਣਾ ਕਬਜ਼ਾ ਜਮਾਇਆ ਹੈ। ਉਨ੍ਹਾਂ ਨੂੰ ਇਹ ਸਨਮਾਨ ਆਪਣੀ ਕਿਤਾਬ ‘ਦ ਐਂਡ ਆਫ ਐਵਰੀਥਿੰਗ’ ਲਈ ਦਿੱਤਾ ਗਿਆ। ਲੰਡਨ ਦੇ ਓਲਡ ਬਿਲਿੰਗਸਗੇਟ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਨੂੰ ਬੁਕਰ ਇਨਾਮ ਦੀ ਟਰਾਫੀ ਭੇਟ ਕੀਤੀ ਗਈ।
ਇਸ ਪ੍ਰਾਪਤੀ ਨਾਲ ਐਮ. ਜੌਨ ਹੈਰੀਸਨ ਨੇ ਕੌਮਾਂਤਰੀ ਸਾਹਿਤਕ ਜਗਤ ਵਿਚ ਆਪਣੀ ਵੱਖਰੀ ਪਛਾਣ ਹੋਰ ਮਜ਼ਬੂਤ ਕੀਤੀ ਹੈ। ਉਨ੍ਹਾਂ ਦੀ ਕਿਤਾਬ ਨੂੰ ਇਸ ਸਾਲ ਦੇ ਬੁਕਰ ਇਨਾਮ ਲਈ ਚੁਣਿਆ ਜਾਣਾ ਲੇਖਕ ਅਤੇ ਸਾਹਿਤ ਪ੍ਰੇਮੀਆਂ ਲਈ ਮਹੱਤਵਪੂਰਨ ਪ੍ਰਾਪਤੀ ਮੰਨੀ ਜਾ ਰਹੀ ਹੈ।