10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸ਼ੇਖ ਹਸੀਨਾ ਦੀ ਸੰਭਾਵਿਤ ਵਾਪਸੀ ਨੂੰ ਲੈ ਕੇ ਬੰਗਲਾਦੇਸ਼ ’ਚ ਹਿੰਸਾ, ਇੱਕ ਮੌਤ

ਢਾਕਾ, 10 ਨਵੰਬਰ (ਪੀ.ਟੀ.ਆਈ.) -ਬੰਗਲਾਦੇਸ਼ ’ਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਲੇ ਮਹੀਨੇ ਹੋਣ ਵਾਲੀ ਸੰਭਾਵਿਤ ਵਾਪਸੀ ਨੂੰ ਲੈ ਕੇ ਵਧ ਰਹੇ ਤਣਾਅ ਦੇ ਵਿਚਕਾਰ, ਰਾਤ ਭਰ ਵੱਖ-ਵੱਖ ਘਟਨਾਵਾਂ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਅੱਠ ਗੱਡੀਆਂ ਨੂੰ ਅੱਗ ਲਗਾ ...

ਅਜੀਤ ਡੈਸਕ 10-11-2026

ਢਾਕਾ, 10 ਨਵੰਬਰ (ਪੀ.ਟੀ.ਆਈ.) -ਬੰਗਲਾਦੇਸ਼ ’ਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਲੇ ਮਹੀਨੇ ਹੋਣ ਵਾਲੀ ਸੰਭਾਵਿਤ ਵਾਪਸੀ ਨੂੰ ਲੈ ਕੇ ਵਧ ਰਹੇ ਤਣਾਅ ਦੇ ਵਿਚਕਾਰ, ਰਾਤ ਭਰ ਵੱਖ-ਵੱਖ ਘਟਨਾਵਾਂ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਅੱਠ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਣਪਛਾਤੇ ਲੋਕਾਂ ਨੇ ਕਈ ਬੱਸਾਂ ਸਮੇਤ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਕਈ ਥਾਵਾਂ ‘ਤੇ ਦੇਸੀ ਬੰਬ ਚਲਾਏ।

ਦੱਖਣ-ਪੱਛਮੀ ਫਰੀਦਪੁਰ ਵਿਚ, ਇੱਕ ਖੜ੍ਹੀ ਬੱਸ ਨੂੰ ਅੱਗ ਲਗਾ ਦਿੱਤੀ ਗਈ, ਜਿਸ ਦੇ ਅੰਦਰ ਸੁੱਤੇ ਪਏ ਇੱਕ ਬੱਸ ਡਰਾਈਵਰ ਦੀ ਧੂੰਏਂ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਬੰਗਲਾਦੇਸ਼ ਪੁਲਿਸ ਨੇ ਦੱਸਿਆ ਕਿ ਸ਼ਰੀਅਤਪੁਰ ਜ਼ਿਲ੍ਹੇ ਵਿਚ ਪਦਮਾ ਪੁਲ ਦੇ ਦੱਖਣੀ ਟੋਲ ਪਲਾਜ਼ਾ ‘ਤੇ ਮੰਗਲਵਾਰ ਸਵੇਰੇ ਅਵਾਮੀ ਲੀਗ ਅਤੇ ਇਸ ਨਾਲ ਜੁੜੀਆਂ ਸੰਸਥਾਵਾਂ ਦੇ ਸੈਂਕੜੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ।

ਪਿਛਲੀ ਖ਼ਬਰ ਅਸੀਂ ਹਵਾ ਪ੍ਰਦੂਸ਼ਣ ’ਚ ‘ਵਿਸ਼ਵ ਗੁਰੂ’ ਕਿਉਂ ਬਣ ਰਹੇ ਹਾਂ- ਖੜਗੇ ਅਗਲੀ ਖ਼ਬਰ ਦਿੱਲੀ ’ਚ ਪ੍ਰਦੂਸ਼ਣ-ਸੰਸਦੀ ਕਮੇਟੀ ਨੇ ਮੀਟਿੰਗ ਦੇ ਏਜੰਡੇ ’ਚੋਂ ਪ੍ਰਦੂਸ਼ਣ ਦਾ ਮੁੱਦਾ ਹਟਾਇਆ