10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਤੇਲੰਗਾਨਾ ’ਚ ਖੇਲੋ ਇੰਡੀਆ ਯੂਥ ਗੇਮਜ਼-2026 ਦੀਆਂ ਤਿਆਰੀਆਂ ਤੇਜ਼

ਹੈਦਰਾਬਾਦ, 10 ਨਵੰਬਰ (ਏਜੰਸੀ)- ਤੇਲੰਗਾਨਾ ਦੇ ਖੇਡ ਤੇ ਯੁਵਾ ਸੇਵਾਵਾਂ ਮੰਤਰੀ ਵਾਕਿਟੀ ਸ੍ਰੀਹਰੀ ਨੇ ਅਧਿਕਾਰੀਆਂ ਨੂੰ ਖੇਲੋ ਇੰਡੀਆ ਯੂਥ ਗੇਮਜ਼-2026 ਦੇ ਸਫਲ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ...

ਅਜੀਤ ਡੈਸਕ 10-11-2026

ਹੈਦਰਾਬਾਦ, 10 ਨਵੰਬਰ (ਏਜੰਸੀ)- ਤੇਲੰਗਾਨਾ ਦੇ ਖੇਡ ਤੇ ਯੁਵਾ ਸੇਵਾਵਾਂ ਮੰਤਰੀ ਵਾਕਿਟੀ ਸ੍ਰੀਹਰੀ ਨੇ ਅਧਿਕਾਰੀਆਂ ਨੂੰ ਖੇਲੋ ਇੰਡੀਆ ਯੂਥ ਗੇਮਜ਼-2026 ਦੇ ਸਫਲ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕੌਮੀ ਪੱਧਰ ਦਾ ਮੁਕਾਬਲਾ ਸੂਬੇ ਲਈ ਮਾਣ ਵਾਲੀ ਗੱਲ ਹੈ।

ਖੇਡਾਂ ਲਈ 203 ਕਰੋੜ ਰੁਪਏ ਰੱਖੇ ਗਏ ਹਨ, ਜਿਨ੍ਹਾਂ ਵਿਚੋਂ 120 ਕਰੋੜ ਖੇਡ ਬੁਨਿਆਦੀ ਢਾਂਚੇ ਲਈ ਖਰਚੇ ਜਾਣਗੇ। 11 ਸਟੇਡੀਅਮ ਤਿਆਰ ਹਨ ਤੇ ਪੰਜ ਹੋਰਾਂ ਦਾ ਕੰਮ ਜਾਰੀ ਹੈ। ਮੰਤਰੀ ਨੇ ਪੇਂਡੂ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੇ ਸੱਟੇਬਾਜ਼ੀ ਤੋਂ ਦੂਰ ਰੱਖਣ ’ਤੇ ਵੀ ਜ਼ੋਰ ਦਿੱਤਾ।

ਪਿਛਲੀ ਖ਼ਬਰ ਪ੍ਰਿਆ ਸੁਦਰਸ਼ਨ ਐਰੀਜ਼ੋਨਾ ਸੈਨੇਟ ਦੀ ਪ੍ਰਧਾਨ ਬਣੀ ਅਗਲੀ ਖ਼ਬਰ ਲੇਖਕ ਐਮ. ਜੌਨ ਹੈਰੀਸਨ ਨੇ ਜਿੱਤਿਆ 2026 ਦਾ ਬੁਕਰ ਇਨਾਮ, ਨਾਵਲ ‘ਦ ਐਂਡ ਆਫ ਐਵਰੀਥਿੰਗ’ ਨੂੰ ਮਿਲਿਆ ਵੱਕਾਰੀ ਸਨਮਾਨ