24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸ਼ੱਕੀ ਹਾਲਾਤਾਂ ਵਿਚ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼

ਜ਼ੀਰਕਪੁਰ (ਮੋਹਾਲੀ), 18 ਜੁਲਾਈ (ਮਨਿੰਦਰ ਸਿੰਘ)- ਸ਼ਨੀਵਾਰ ਨੂੰ ਜ਼ੀਰਕਪੁਰ ਪੰਚਕੂਲਾ ਸਰਹੱਦ ਦੇ ਨੇੜੇ ਇਕ...

ਅਜੀਤ ਡੈਸਕ 18-07-2026

ਜ਼ੀਰਕਪੁਰ (ਮੋਹਾਲੀ), 18 ਜੁਲਾਈ (ਮਨਿੰਦਰ ਸਿੰਘ)- ਸ਼ਨੀਵਾਰ ਨੂੰ ਜ਼ੀਰਕਪੁਰ ਪੰਚਕੂਲਾ ਸਰਹੱਦ ਦੇ ਨੇੜੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਮੁੱਢਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਮ੍ਰਿਤਕ ਦੀ ਉਮਰ ਲਗਭਗ 35 ਸਾਲ ਸੀ। ਪੁਲਿਸ ਨੇ ਘਟਨਾ ਸਥਾਨ 'ਤੇ ਡੂੰਘਾਈ ਨਾਲ ਜਾਂਚ ਕੀਤੀ, ਪਰ ਵਿਅਕਤੀ ਤੋਂ ਕੋਈ ਪਛਾਣ ਪੱਤਰ, ਮੋਬਾਈਲ ਫੋਨ ਜਾਂ ਹੋਰ ਦਸਤਾਵੇਜ਼ ਨਹੀਂ ਮਿਲੇ, ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ।

ਪੁਲਿਸ ਦੇ ਅਨੁਸਾਰ, ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਲਾਸ਼ ਦੀ ਪਛਾਣ ਲਈ ਪੁਲਿਸ ਆਲੇ ਦੁਆਲੇ ਦੇ ਇਲਾਕਿਆਂ ਵਿਚ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ 72 ਘੰਟਿਆਂ ਲਈ ਰੱਖ ਦਿੱਤਾ ਹੈ, ਤਾਂ ਜੋ ਲਾਸ਼ ਦੀ ਪਛਾਣ ਹੋ ਸਕੇ।
 

ਪਿਛਲੀ ਖ਼ਬਰ ਅਹਿਮਦਾਬਾਦ ਦੀ ਪਟਾਕਾ ਫੈਕਟਰੀ ’ਚ ਭਿਆਨਕ ਅੱਗ, 8 ਲੋਕਾਂ ਦੀ ਮੌਤ, 15 ਜ਼ਖਮੀ ਅਗਲੀ ਖ਼ਬਰ 19 ਜੁਲਾਈ ਤੋਂ ਅਮਰਨਾਥ ਯਾਤਰਾ ਦੋਵਾਂ ਰਸਤਿਆਂ ਤੋਂ ਮੁਅੱਤਲ