24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸੈਕਟਰ-89ਸੀ ਤੇ 89ਡੀ ਦੇ ਵਸਨੀਕਾਂ ਨੇ ਖੁਦ ਸੰਭਾਲੀ ਸਫ਼ਾਈ ਦੀ ਕਮਾਨ, ਨਗਰ ਨਿਗਮ ਤੋਂ ਮੰਗੀਆਂ ਬਿਹਤਰ ਸਹੂਲਤਾਂ

ਮੋਹਾਲੀ, 19 ਜੁਲਾਈ- ਸੈਕਟਰ-89ਸੀ ਅਤੇ 89ਡੀ ਵਿਚ ਸਫ਼ਾਈ ਪ੍ਰਬੰਧਾਂ ਨੂੰ ਹੋਰ ਬਿਹਤਰ...

ਅਜੀਤ ਡੈਸਕ 19-07-2026

ਮੋਹਾਲੀ, 19 ਜੁਲਾਈ- ਸੈਕਟਰ-89ਸੀ ਅਤੇ 89ਡੀ ਵਿਚ ਸਫ਼ਾਈ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਐਤਵਾਰ ਨੂੰ ਵੈਲਫੇਅਰ ਸੋਸਾਇਟੀ ਫਾਰ ਰੈਜ਼ੀਡੈਂਟਸ (ਆਰ.ਡਬਲਯੂ.ਐਸ.), ਬਲਾਕ-ਸੀ, ਸੈਕਟਰ-89 ਦੀ ਅਗਵਾਈ ਹੇਠ ਇਲਾਕਾ ਵਾਸੀਆਂ ਵਲੋਂ ਸਾਂਝਾ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਦੌਰਾਨ ਸੜਕਾਂ, ਪਾਰਕਾਂ, ਖੁੱਲ੍ਹੀਆਂ ਥਾਵਾਂ ਅਤੇ ਸਥਾਨਕ ਮਾਰਕੀਟ ਦੀ ਸਫ਼ਾਈ ਕਰਕੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਗਿਆ।

ਅਭਿਆਨ ਦੌਰਾਨ ਵਲੰਟੀਅਰਾਂ ਨੇ ਨਾਲੀਆਂ ਅਤੇ ਸੀਵਰੇਜ ਗਲੀਆਂ ਵਿਚੋਂ ਪਲਾਸਟਿਕ, ਮਿੱਟੀ ਅਤੇ ਹੋਰ ਕੂੜਾ-ਕਰਕਟ ਕੱਢਿਆ। ਇਸ ਦੇ ਨਾਲ ਹੀ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੂੰ ਡਸਟਬਿਨ ਦੀ ਵਰਤੋਂ ਕਰਨ ਅਤੇ ਆਲੇ-ਦੁਆਲੇ ਸਾਫ਼-ਸੁਥਰਾ ਮਾਹੌਲ ਬਣਾਈ ਰੱਖਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਵੈਲਫੇਅਰ ਸੋਸਾਇਟੀ ਫਾਰ ਰੈਜ਼ੀਡੈਂਟਸ, ਸੈਕਟਰ-89ਸੀ ਦੇ ਪ੍ਰਧਾਨ ਤਿਲਕ ਰਾਜ ਅਤੇ ਰੈਜ਼ੀਡੈਂਟ ਵੈਲਫੇਅਰ ਸੋਸਾਇਟੀ, ਸੈਕਟਰ-89ਡੀ ਦੇ ਪ੍ਰਧਾਨ ਹਰਦੀਪ ਸਿੰਘ ਨੇ ਨਗਰ ਨਿਗਮ ਮੋਹਾਲੀ ਤੋਂ ਮਾਰਕੀਟ ਖੇਤਰ ਵਿਚ ਜਨਤਕ ਡਸਟਬਿਨ ਲਗਾਉਣ, ਨਿਯਮਤ ਸਫ਼ਾਈ ਪ੍ਰਬੰਧ ਯਕੀਨੀ ਬਣਾਉਣ, ਨਾਲੀਆਂ ਦੀ ਸਮੇਂ-ਸਮੇਂ 'ਤੇ ਸਫ਼ਾਈ ਕਰਵਾਉਣ ਅਤੇ ਹੋਰ ਬੁਨਿਆਦੀ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਇਲਾਕਾ ਬਣਾਉਣ ਲਈ ਲੋਕਾਂ ਅਤੇ ਪ੍ਰਸ਼ਾਸਨ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਅਭਿਆਨ ਦੇ ਅੰਤ ਵਿਚ ਸਮੂਹ ਵਸਨੀਕਾਂ ਨੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਫ਼ਾਈ ਅਭਿਆਨ ਨਿਯਮਤ ਤੌਰ 'ਤੇ ਜਾਰੀ ਰੱਖਣ ਦਾ ਸੰਕਲਪ ਲਿਆ।

ਪਿਛਲੀ ਖ਼ਬਰ ਪਿੰਡ ਹੇਤਮਪੁਰਾ ਦੇ 20 ਪਰਿਵਾਰ ਕਾਂਗਰਸ ਨੂੰ ਛੱਡ ਕੇ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਫ਼ਾਰਮੇਸੀ ਅਫ਼ਸਰ ਲਈ ਟੈਸਟ ਦੌਰਾਨ ਨਕਲ ਕਰਵਾਉਣ ਵਾਲੇ ਗਿਰੋਹ ਦਾ ਪਰਦਾਫ਼ਾਸ