24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸਾਬਕਾ ਵਿਧਾਇਕ ਐੱਨ. ਕੇ. ਸ਼ਰਮਾ ਨੇ ਭਰਵਾਏ ਟੁੱਟੀ ਸੜਕ ਦੇ ਖੱਡੇ

ਜ਼ੀਰਕਪੁਰ (ਮੁਹਾਲੀ), 19 ਜੁਲਾਈ (ਹੈਪੀ ਪੰਡਵਾਲਾ)- ਜ਼ੀਰਕਪੁਰ ਦੇ ਹਾਈਲੈਂਡ ਰੋਡ ਦੇ ਵਸਨੀਕਾਂ ਨੂੰ...

ਅਜੀਤ ਡੈਸਕ 19-07-2026

ਜ਼ੀਰਕਪੁਰ (ਮੁਹਾਲੀ), 19 ਜੁਲਾਈ (ਹੈਪੀ ਪੰਡਵਾਲਾ)- ਜ਼ੀਰਕਪੁਰ ਦੇ ਹਾਈਲੈਂਡ ਰੋਡ ਦੇ ਵਸਨੀਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਦਰਪੇਸ਼ ਮੁਸ਼ਕਿਲਾਂ ਤੋਂ ਅੱਜ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ ਨੇ ਖੁਦ ਮੌਕੇ 'ਤੇ ਪਹੁੰਚ ਕੇ ਸੜਕ ਦੇ ਖੱਡੇ ਭਰਵਾਉਣ ਦਾ ਕੰਮ ਸ਼ੁਰੂ ਕਰਵਾਇਆ।

ਇਸ ਮੌਕੇ ਸਾਬਕਾ ਵਿਧਾਇਕ ਐੱਨ. ਕੇ. ਸ਼ਰਮਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ 'ਤੇ ਅਫਸੋਸ ਜਤਾਉਂਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਸੜਕ ਦੇ ਖੱਡੇ ਭਰਵਾ ਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਫੌਰੀ ਰਾਹਤ ਦਿਵਾਈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਨਾ ਹੀ ਪਹਿਲੀ ਤਰਜੀਹ ਹੈ।

ਪਿਛਲੀ ਖ਼ਬਰ ਡੇਰਾ ਨਕੋਦਰ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਮਾਨ ਅਗਲੀ ਖ਼ਬਰ ਪਿੰਡ ਹੇਤਮਪੁਰਾ ਦੇ 20 ਪਰਿਵਾਰ ਕਾਂਗਰਸ ਨੂੰ ਛੱਡ ਕੇ 'ਆਪ' 'ਚ ਸ਼ਾਮਿਲ