25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸਕੂਲ ਤੋਂ ਪੋਤਰਾ ਲੈ ਕੇ ਆ ਰਹੀ ਮਹਿਲਾ ਦਾ ਕੰਨ ਵੱਢ ਕੇ ਸੋਨੇ ਦੀ ਵਾਲੀ ਲੁੱਟੀ, ਲੁਟੇਰੇ ਫਰਾਰ

ਅਜਨਾਲਾ, (ਅੰਮ੍ਰਿਤਸਰ), 20 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)–ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬਾ ਅਜਨਾਲਾ ਵਿਚ ਦਿਨ-ਦਿਹਾੜੇ ਲੁੱਟ ਦੀ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ...

ਅਜੀਤ ਡੈਸਕ 20-07-2026

ਅਜਨਾਲਾ, (ਅੰਮ੍ਰਿਤਸਰ), 20 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)–ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬਾ ਅਜਨਾਲਾ ਵਿਚ ਦਿਨ-ਦਿਹਾੜੇ ਲੁੱਟ ਦੀ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬੀਤੇ ਦਿਨ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਕੂਲ ਤੋਂ ਆਪਣੇ 4 ਸਾਲਾ ਪੋਤੇ ਨੂੰ ਲੈ ਕੇ ਘਰ ਵਾਪਸ ਆ ਰਹੇ ਇਕ ਬਜ਼ੁਰਗ ਜੋੜੇ ਨੂੰ ਨਿਸ਼ਾਨਾ ਬਣਾਇਆ। ਲੁਟੇਰਿਆਂ ਨੇ ਬਜ਼ੁਰਗ ਮਹਿਲਾ ’ਤੇ ਹਮਲਾ ਕਰਦਿਆਂ ਉਸ ਦਾ ਕੰਨ ਵੱਢ ਦਿੱਤਾ ਅਤੇ ਸੋਨੇ ਦੀ ਵਾਲੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਵਿਚ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਬਜ਼ੁਰਗ ਜੋੜੇ ਵਲੋਂ ਇਸ ਘਟਨਾ ਸੰਬੰਧੀ ਥਾਣਾ ਅਜਨਾਲਾ ਦੀ ਪੁਲਿਸ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਗਿਆ ਹੈ ।

ਪਿਛਲੀ ਖ਼ਬਰ ਬੱਕਰੀਆਂ-ਮੇਮਣਿਆਂ ਦੇ 40 ਹਜ਼ਾਰ ਦੇ ਵਿਵਾਦ 'ਚ ਸਿਰ ਵੱਢ ਕੇ ਕਤਲ ਮਾਮਲਾ: ਦੋਸ਼ੀ ਜਗੀਰ ਸਿੰਘ ਨੂੰ ਅੱਜ ਸੁਣਾਈ ਜਾਵੇਗੀ ਸ... ਅਗਲੀ ਖ਼ਬਰ ਨੀਟ-2026 'ਚ ਲਹਿਰਾਗਾਗਾ ਦੇ ਅਰਨਵ ਜਿੰਦਲ ਦਾ ਦੇਸ਼ ਭਰ ਵਿਚ ਡੰਕਾ