24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਡੇਂਗੂ ਨਾਲ ਨੌਜਵਾਨ ਦੀ ਮੌਤ

ਝਬਾਲ (ਤਰਨਤਾਰਨ), 21 ਜੁਲਾਈ (ਸੁਖਦੇਵ ਸਿੰਘ) - ਅੱਡਾ ਝਬਾਲ ਵਿਖੇ ਡੇਂਗੂ ਨਾਲ ਨੌਜਵਾਨ ਵਰਦਾਨ (20 ਸਾਲ) ਪੁੱਤਰ ਤਰਸੇਮ ਕੁਮਾਰ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ...

ਅਜੀਤ ਡੈਸਕ 21-07-2026

ਝਬਾਲ (ਤਰਨਤਾਰਨ), 21 ਜੁਲਾਈ (ਸੁਖਦੇਵ ਸਿੰਘ) - ਅੱਡਾ ਝਬਾਲ ਵਿਖੇ ਡੇਂਗੂ ਨਾਲ ਨੌਜਵਾਨ ਵਰਦਾਨ (20 ਸਾਲ) ਪੁੱਤਰ ਤਰਸੇਮ ਕੁਮਾਰ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਵਰਦਾਨ ਦੇ ਪਿਤਾ ਜੋ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਬਤੌਰ ਐਕਸੀਅਨ ਦੇ ਅਹੁਦੇ ਤੇ ਤਾਇਨਾਤ ਹਨ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਅਚਾਨਕ ਤੇਜ਼ ਬੁਖ਼ਾਰ ਹੋ ਗਿਆ, ਜਿਸ ਨੂੰ ਉਹ ਚੈਕਅੱਪ ਵਾਸਤੇ ਤੁਰੰਤ ਸਿਵਲ ਹਸਪਤਾਲ ਤਰਨਤਾਰਨ ਵਿਖੇ ਲੈ ਗਏ, ਜਿੱਥੇ ਤਾਇਨਾਤ ਡਾਕਟਰਾਂ ਨੇ ਉਸ ਨੂੰ ਅਮ੍ਰਿਤਸਰ ਭੇਜ ਦਿੱਤਾ। ਉਨਾਂ ਨੇ ਵਰਦਾਨ ਨੂੰ ਜੇਰੇ ਇਲਾਜ ਅਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ। ਖੂਨ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਡੇਂਗੂ ਬੁਖ਼ਾਰ ਤੇ ਸੈਲ ਘੱਟ ਆਏ। ਹਸਪਤਾਲ ਵਿਖੇ ਜੇਰੇ ਇਲਾਜ ਹੀ ਉਸ ਦੀ ਮੌਤ ਹੋ ਗਈ।

ਪਿਛਲੀ ਖ਼ਬਰ 4 ਦਿਨਾਂ ਤੋਂ ਨੌਜਵਾਨ ਲਾਪਤਾ ਅਗਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਦੀ ਇਲਾਜ ਦੌਰਾਨ ਹੋਈ ਮੌਤ