27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਇਹ ਜਸ਼ਨ ਮਨਾਉਣ ਦਾ ਨਹੀਂ ਸਗੋਂ ਜਵਾਬਦੇਹੀ ਤੈਅ ਕਰਨ ਦਾ ਦਿਨ ਹੈ-ਖੜਗੇ ਜਨਮ ਦਿਨ ਨਹੀਂ ਮਨਾਉਣਗੇ

ਨਵੀਂ ਦਿੱਲੀ, 21 ਜੁਲਾਈ (ਪੀ.ਟੀ.ਆਈ.)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਨੇ ਸਰਕਾਰ ਵਲੋਂ ਸ਼ਾਂਤਮਈ ਜਮਹੂਰੀ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ, ਲਾਠੀਚਾਰਜ ਅਤੇ ਅੱਥਰੂ ਗੈਸ ਸੁੱਟਣ ਦੀਆਂ ਘਟਨਾਵਾਂ ਵੇਖੀਆਂ ਹਨ। ਅਜਿਹੇ ਦੁਖਦਾਈ ਹਾਲਾਤ ’ਚ, ਉਨ੍ਹਾਂ ਨੇ ਆਪਣਾ ਜਨਮ ਦਿਨ ਨਾ ਮਨਾਉਣ ਦਾ ਫ਼ੈਸਲਾ ਕੀਤਾ...

ਅਜੀਤ ਡੈਸਕ 21-07-2026

ਨਵੀਂ ਦਿੱਲੀ, 21 ਜੁਲਾਈ (ਪੀ.ਟੀ.ਆਈ.)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਨੇ ਸਰਕਾਰ ਵਲੋਂ ਸ਼ਾਂਤਮਈ ਜਮਹੂਰੀ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ, ਲਾਠੀਚਾਰਜ ਅਤੇ ਅੱਥਰੂ ਗੈਸ ਸੁੱਟਣ ਦੀਆਂ ਘਟਨਾਵਾਂ ਵੇਖੀਆਂ ਹਨ। ਅਜਿਹੇ ਦੁਖਦਾਈ ਹਾਲਾਤ ’ਚ, ਉਨ੍ਹਾਂ ਨੇ ਆਪਣਾ ਜਨਮ ਦਿਨ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ।ਮੰਗਲਵਾਰ ਨੂੰ 84 ਸਾਲਾਂ ਦੇ ਹੋਏ ਖੜਗੇ ਨੇ ‘ਐਕਸ’ ’ਤੇ ਕਿਹਾ ਕਿ ਅੱਜ ਜਸ਼ਨ ਮਨਾਉਣ ਦਾ ਦਿਨ ਨਹੀਂ ਹੈ, ਸਗੋਂ ਜਵਾਬਦੇਹ ਠਹਿਰਾਉਣ ਅਤੇ ਲੋਕਤੰਤਰ ਨੂੰ ਬਹਾਲ ਕਰਨ ਦਾ ਦਿਨ ਹੈ।ਖੜਗੇ ਨੇ ‘ਐਕਸ’ ’ਤੇ ਕਿਹਾ ਕਿ ਕੱਲ੍ਹ ਦੇਸ਼ ਨੇ ਸਰਕਾਰ ਵਲੋਂ ਸ਼ਾਂਤਮਈ ਜਮਹੂਰੀ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ, ਲਾਠੀਚਾਰਜ ਅਤੇ ਅੱਥਰੂ ਗੈਸ ਸੁੱਟਣ ਦੀਆਂ ਘਟਨਾਵਾਂ ਵੇਖੀਆਂ। ਇਨਸਾਫ਼ ਦੀ ਮੰਗ ਕਰ ਰਹੇ ਵਿਦਿਆਰਥੀਆਂ ਦੀ ਆਵਾਜ਼ ਦਾ ਜਵਾਬ ਦੇਣ ਦੀ ਬਜਾਏ, ਉਨ੍ਹਾਂ ਵਿਰੁੱਧ ਤਾਕਤ ਦੀ ਵਰਤੋਂ ਕੀਤੀ ਗਈ।”ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਲੋਕਤੰਤਰ ਦੀ ਮਾਤਾ’ ਆਪਣੇ ਛੋਟੇ ਬੱਚਿਆਂ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਕਰਦੀ। ਸੋਮਵਾਰ ਦੇ “ਸੰਸਦ ਚਲੋ” ਵਿਰੋਧ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇਸ ਦੁਖਦਾਈ ਹਾਲਾਤ ’ਚ, ਮੈਂ ਅੱਜ ਆਪਣਾ ਜਨਮ ਦਿਨ ਨਾ ਮਨਾਉਣ ਦਾ ਫੈਸਲਾ ਕੀਤਾ ਹੈ।”ਖੜਗੇ ਨੇ ਕਿਹਾ, “ਮੈਂ ਸਾਰੇ ਕਾਂਗਰਸੀ ਆਗੂਆਂ, ਵਰਕਰਾਂ, ਸਮਰਥਕਾਂ, ਸ਼ੁਭਚਿੰਤਕਾਂ ਤੇ ਹਰ ਨਾਗਰਿਕ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪਿਛਲੀ ਖ਼ਬਰ ਅਬੋਹਰ ਨਗਰ ਨਿਗਮ ’ਤੇ ਭਾਜਪਾ ਦਾ ਕਬਜ਼ਾ, ਪੂਜਾ ਵਧਵਾ ਬਣੇ ਮੇਅਰ ਅਗਲੀ ਖ਼ਬਰ ਕਲਕੱਤਾ ਹਾਈ ਕੋਰਟ ਵਲੋਂ ਟੀ.ਐੱਮ.ਸੀ. ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਅੰਤਰਿਮ ਸੁਰੱਖਿਆ ਪ੍ਰਦਾਨ