24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਦਫ਼ਤਰ ਵੱਲ ਮਾਰਚ ਸ਼ੁਰੂ

ਚੰਡੀਗੜ੍ਹ, 22 ਜੁਲਾਈ (ਅਜਾਇਬ ਸਿੰਘ ਔਜਲਾ)- ਅੱਜ ਮਿਤੀ 22 ਜੁਲਾਈ ਨੂੰ, ਬੀ.ਕੇ.ਯੂ. (BKU) ਲੱਖੋਵਾਲ, ਪੇਂਡੂ ਸੰਘਰਸ਼ ਕਮੇਟੀ ਅਤੇ ਸਹਿਯੋਗੀ ਜਥੇਬੰਦੀਆਂ ਦੇ ਲਗਭਗ ਮੈਂਬਰਾਂ....

ਅਜੀਤ ਡੈਸਕ 22-07-2026

 ਚੰਡੀਗੜ੍ਹ, 22 ਜੁਲਾਈ (ਅਜਾਇਬ ਸਿੰਘ ਔਜਲਾ)-  ਅੱਜ ਮਿਤੀ 22 ਜੁਲਾਈ ਨੂੰ, ਬੀ.ਕੇ.ਯੂ. (BKU) ਲੱਖੋਵਾਲ, ਪੇਂਡੂ ਸੰਘਰਸ਼ ਕਮੇਟੀ ਅਤੇ ਸਹਿਯੋਗੀ ਜਥੇਬੰਦੀਆਂ ਦੇ ਲਗਭਗ ਮੈਂਬਰਾਂ ਨੇ ਰਣਵੀਰ ਸਿੰਘ ਗਰੇਵਾਲ (ਪ੍ਰੈਸ ਸਕੱਤਰ, ਬੀ.ਕੇ.ਯੂ. ਲੱਖੋਵਾਲ) ਦੀ ਅਗਵਾਈ ਵਿਚ ਕਿਸਾਨ ਭਵਨ, ਸੈਕਟਰ-35, ਚੰਡੀਗੜ੍ਹ ਤੋਂ ਭਾਜਪਾ (BJP) ਦਫ਼ਤਰ ਸੈਕਟਰ 33 ਚੰਡੀਗੜ੍ਹ ਵੱਲ ਮਾਰਚ ਸ਼ੁਰੂ ਕੀਤਾ।ਉਹ ਭਾਰਤ-ਅਮਰੀਕਾ ਐਫ.ਟੀ.ਏ. (FTA - ਮੁਕਤ ਵਪਾਰ ਸਮਝੌਤੇ) ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਯੂ.ਟੀ. ਪੁਲਿਸ ਨੇ ਉਨ੍ਹਾਂ ਨੂੰ ਕਿਸਾਨ ਭਵਨ ਸੈਕਟਰ 35 ਚੰਡੀਗੜ੍ਹ ਦੇ ਸਾਹਮਣੇ ਰੋਕ ਲਿਆ ਹੈ, ਅਤੇ ਯੂਨੀਅਨ ਵਲੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅਖੀਰ ਬੈਰੀਕੇਡ ਤੋੜ ਕੇ ਅੱਗੇ ਵੱਧ ਗਏ, ਜਿਥੇ ਉਨ੍ਹਾਂ ਨੂੰ ਅੱਗੇ ਜਾ ਕੇ ਰੋਕ ਲਿਆ ਗਿਆ।

ਪਿਛਲੀ ਖ਼ਬਰ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੁੜ ਲਿਖਿਆ ਪੱਤਰ ਅਗਲੀ ਖ਼ਬਰ ਲੋਕ ਸਭਾ ਦੀ ਕਾਰਵਾਈ ਹੋਈ ਸ਼ੁਰੂ