24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੀਟ ਯੋਗਤਾ ਪ੍ਰਾਪਤ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ

ਜ਼ੀਰਕਪੁਰ (ਮੋਹਾਲੀ), 26 ਜੁਲਾਈ (ਹੈਪੀ ਪੰਡਵਾਲਾ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੀਟ ਯੋਗਤਾ...

ਅਜੀਤ ਡੈਸਕ 26-07-2026

ਜ਼ੀਰਕਪੁਰ (ਮੋਹਾਲੀ), 26 ਜੁਲਾਈ (ਹੈਪੀ ਪੰਡਵਾਲਾ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੀਟ ਯੋਗਤਾ ਪ੍ਰਾਪਤ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਜ਼ੀਰਕਪੁਰ ਪਹੁੰਚੇ। ਉਨ੍ਹਾਂ ਨਾਲ ਮਨੀਸ਼ ਸਿਸੋਦੀਆ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਕੁਲਵੰਤ ਸਿੰਘ ਵੀ ਮੌਜ਼ੂਦ ਹਨ। ਇਸ ਦੌਰਾਨ ਨੀਟ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਚ ਇਕ ਵੀ ਪੇਪਲ ਲੀਕ ਨਹੀਂ ਹੋਇਆ ਹੈ ਅਤੇ ਪੇਪਰ ਲੀਕ ਹੋਣਾ ਕੇਂਦਰ ਸਰਕਾਰ ਦੀ ਅਸਫ਼ਲਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਨੂੰ ਦੋ ਥਾਵਾਂ ਤੋਂ ਪੇਪਰ  ਨਕਲ ਦੀ ਸ਼ਿਕਾਇਤ ਆਈ ਅਤੇ ਅਸੀਂ 10 ਮਿੰਟ ਅੰਦਰ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਵਪਾਰ ਬਨਾਉਣਾ ਪਾਪ ਵਾਲੀ ਗੱਲ ਹੈ ਅਤੇ ਕੱਲ੍ਹ ਜ਼ੈਨ ਜੀ (Gen Z) ਨੇ ਭਾਰਤ ਦੀ ਜ਼ਿੱਦੀ ਸਰਕਾਰ ਨੂੰ ਝੁਕਾਅ ਲਿਆ।

ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਘਣੀਏ ਕੇ ਬਾਂਗਰ ਦੇ ਇਕਲੌਤੇ ਪੁੱਤਰ ਦੀ ਦੁਬਈ ਵਿਚ ਸੜਕ ਹਾਦਸੇ ਵਿਚ ਮੌਤ