21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਪ੍ਰਧਾਨ ਮੰਤਰੀ ਅਤੇ ਸਰਕਾਰ ਸਾਹਮਣੇ ਪੂਰੇ ਦੇਸ਼ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਉਠਾਈਆਂ ਹਨ ਰਾਹੁਲ ਗਾਂਧੀ ਨੇ - ਵੇਣੂਗੋਪਾਲ

ਚੇਨਈ, 26 ਜੁਲਾਈ - ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ, "...ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਨਰਿੰਦਰ ਮੋਦੀ ਜੀ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਹੈ। ਇਸੇ ਲਈ ਸਰਕਾਰ ਨੇ ਆਤਮ ਸਮਰਪਣ...

ਅਜੀਤ ਡੈਸਕ 26-07-2026

ਚੇਨਈ, 26 ਜੁਲਾਈ - ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ, "...ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਨਰਿੰਦਰ ਮੋਦੀ ਜੀ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਹੈ। ਇਸੇ ਲਈ ਸਰਕਾਰ ਨੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਹੁਣ ਬਿੱਲ ਲਿਆ ਰਹੀ ਹੈ। ਪਹਿਲਾਂ ਉਨ੍ਹਾਂ ਦਾ ਸਟੈਂਡ ਸੀ ਕਿ ਸੰਸਦ ਵਿਚ ਕੋਈ ਚਰਚਾ ਨਹੀਂ ਹੋਵੇਗੀ, ਪਰ ਹੁਣ ਉਹ ਕਹਿ ਰਹੇ ਹਨ ਕਿ ਉਹ ਬਿੱਲ ਲਿਆਉਣਗੇ। ਅਸੀਂ ਕੱਲ੍ਹ ਮਿਲਾਂਗੇ ਅਤੇ ਆਪਣਾ ਸਟੈਂਡ ਤੈਅ ਕਰਾਂਗੇ। ਕਾਂਗਰਸ ਬਹੁਤ ਸਪੱਸ਼ਟ ਹੈ। ਸਾਡੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਅਤੇ ਸਰਕਾਰ ਸਾਹਮਣੇ ਜੋ ਮੰਗਾਂ ਉਠਾਈਆਂ ਹਨ, ਉਨ੍ਹਾਂ ਵਿਚ ਪੂਰੇ ਦੇਸ਼ ਅਤੇ ਭਾਰਤ ਦੇ ਵਿਦਿਆਰਥੀਆਂ ਦੀਆਂ ਮੰਗਾਂ ਸ਼ਾਮਿਲ ਹਨ। ਨੀਟ ਅਤੇ ਸੀਬੀਐਸਈ ਪ੍ਰੀਖਿਆ ਦੇ ਮੁੱਦਿਆਂ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਪ੍ਰਭਾਵਿਤ ਕੀਤਾ ਹੈ,।

ਪਿਛਲੀ ਖ਼ਬਰ ਰਾਸ਼ਟਰਮੰਡਲ ਖੇਡਾਂ ਵਿਚ ਲਗਾਤਾਰ ਸੋਨ ਤਗਮੇ ਜਿੱਤ, ਹਰ ਭਾਰਤੀ ਲਈ ਪ੍ਰੇਰਨਾ ਬਣੀ ਹੋਈ ਹੈ ਮੀਰਾਬਾਈ ਚਾਨੂ - ਪ੍ਰਧਾਨ ਮੰਤਰ... ਅਗਲੀ ਖ਼ਬਰ 22 ਸਾਲਾ ਨਵਵਿਆਹਤਾ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ