18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਅੰਕੁਸ਼ ਮਟਨੇਜਾ ਬਣੇ ਨਗਰ ਕੌਂਸਲ ਜਲਾਲਾਬਾਦ ਦੇ ਪ੍ਰਧਾਨ

ਜਲਾਲਾਬਾਦ (ਫ਼ਾਜ਼ਿਲਕਾ), 27 ਜੁਲਾਈ(ਕਰਨ ਚੁਚਰਾ) - ਜਲਾਲਾਬਾਦ ਨਗਰ ਕੌਂਸਲ ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਤੋਂ ਬਾਅਦ ਅੱਜ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ...

ਅਜੀਤ ਡੈਸਕ 27-07-2026

 ਜਲਾਲਾਬਾਦ (ਫ਼ਾਜ਼ਿਲਕਾ), 27 ਜੁਲਾਈ(ਕਰਨ ਚੁਚਰਾ) - ਜਲਾਲਾਬਾਦ ਨਗਰ ਕੌਂਸਲ ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਤੋਂ ਬਾਅਦ ਅੱਜ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਹਾਊਸ ਦੀ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਲੋਂ ਸਰਬਸੰਮਤੀ ਨਾਲ ਅੰਕੁਸ਼ ਮਟਨੇਜਾ ਨੂੰ ਨਗਰ ਕੌਂਸਲ ਜਲਾਲਾਬਾਦ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ।
ਇਹ ਚੋਣ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਅਗਵਾਈ ਹੇਠ ਸ਼ਾਂਤੀਪੂਰਨ ਅਤੇ ਸਹਿਮਤੀ ਵਾਲੇ ਮਾਹੌਲ ਵਿਚ ਸੰਪੰਨ ਹੋਈ। ਮੀਟਿੰਗ ਦੌਰਾਨ ਹਾਜ਼ਰ ਕੌਂਸਲਰਾਂ ਨੇ ਨਵੇਂ ਚੁਣੇ ਗਏ ਪ੍ਰਧਾਨ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਜਲਾਲਾਬਾਦ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਮਿਲੇਗੀ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਅੱਗੇ ਵਧਾਇਆ ਜਾਵੇਗਾ।

ਪਿਛਲੀ ਖ਼ਬਰ ਵਾਲਮੀਕੀ ਭਾਈਚਾਰੇ ਵਲੋਂ ਭੰਡਾਰੀ ਪੁੱਲ ਜਾਮ ਕਰਕੇ ਧਰਨਾ ਅਗਲੀ ਖ਼ਬਰ ਵਾਲਮੀਕ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਕਪੂਰਥਲਾ ਚ ਬੰਦ ਨੂੰ ਭਰਵਾਂ ਹੁੰਗਾਰਾ