15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਰਾਜਾਸਾਂਸੀ ਤੋਂ ਏਅਰ ਇੰਡੀਆ ਦੀਆਂ 'ਆਸਾਨ ਸੰਪਰਕ' ਹੱਬ ਐਂਡ ਸਪੋਕ ਹਵਾਈ ਸੇਵਾ ਦਾ ਰਸਮੀ ਉਦਘਾਟਨ

ਅਜਨਾਲਾ/ਰਾਜਾਸਾਂਸੀ, 28 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸਮੀਰ ਕੁਮਾਰ ਸਿਨਹਾ ਨੇ ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਤੋਂ ਏਅਰ...

ਅਜੀਤ ਡੈਸਕ 28-07-2026

ਅਜਨਾਲਾ/ਰਾਜਾਸਾਂਸੀ, 28 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸਮੀਰ ਕੁਮਾਰ ਸਿਨਹਾ ਨੇ ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਤੋਂ ਏਅਰ ਇੰਡੀਆ ਦੀਆਂ 'ਆਸਾਨ ਸੰਪਰਕ' ਹੱਬ ਐਂਡ ਸਪੋਕ ਹਵਾਈ ਸੇਵਾ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਹਵਾਈ ਅੱਡੇ 'ਤੇ ਕਰਵਾਏ ਗਏ ਸਮਾਗਮ ਦੌਰਾਨ ਸਕੱਤਰ ਸਮੀਰ ਕੁਮਾਰ ਸਿਨਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੀ ਨਵੀਂ ਹੱਬ-ਐਂਡ-ਸਪੋਕ ਨੀਤੀ ਤਹਿਤ ਅੰਮ੍ਰਿਤਸਰ ਨੂੰ ਦੇਸ਼ ਅਤੇ ਵਿਦੇਸ਼ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨਾਲ ਪੰਜਾਬ ਅਤੇ ਉੱਤਰੀ ਭਾਰਤ ਦੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਵੀਂ ਪਹਿਲ ਨਾਲ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਮੰਜ਼ਿਲਾਂ ਨਾਲ ਬਿਹਤਰ ਸੰਪਰਕ ਪ੍ਰਾਪਤ ਹੋਵੇਗਾ।ਇਸ ਮੌਕੇ ਸਕੱਤਰ ਸਮੀਰ ਕੁਮਾਰ ਸਿਨਹਾ ਨੇ ਪਹਿਲੇ ਯਾਤਰੀ ਨੂੰ ਯਾਦਗਾਰੀ ਬੋਰਡਿੰਗ ਪਾਸ ਵੀ ਭੇਟ ਕੀਤਾ ੀ
ਸਮਾਗਮ ਦੌਰਾਨ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਾਰਾਪੂ ਰਾਮਮੋਹਨ ਨਾਇਡੂ ਨੇ ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ ਏਅਰ ਇੰਡੀਆ ਦੇ ਅਧਿਕਾਰੀਆਂ ਨੂੰ ਇਸ ਪਹਿਲਕਦਮੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਸੇਵਾ ਪੰਜਾਬ ਅਤੇ ਗੁਆਂਢੀ ਖੇਤਰਾਂ ਦੇ ਯਾਤਰੀਆਂ ਲਈ ਅੰਤਰਰਾਸ਼ਟਰੀ ਯਾਤਰਾ ਨੂੰ ਹੋਰ ਸੁਗਮ ਬਣਾਏਗੀ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਵੀ ਵੱਡਾ ਲਾਭ ਮਿਲੇਗਾ ਅਤੇ ਅੰਮ੍ਰਿਤਸਰ ਹਵਾਈ ਅੱਡੇ ਦੀ ਮਹੱਤਤਾ ਵਿਚ ਹੋਰ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਨਵੀਂ ਵਿਵਸਥਾ ਅਧੀਨ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਹੀ ਇਮੀਗ੍ਰੇਸ਼ਨ ਦੀਆਂ ਰਸਮਾਂ ਪੂਰੀਆਂ ਕਰਕੇ ਦਿੱਲੀ ਰਾਹੀਂ ਅੰਤਰਰਾਸ਼ਟਰੀ ਉਡਾਣਾਂ ਨਾਲ ਆਸਾਨੀ ਨਾਲ ਜੁੜ ਸਕਣਗੇ। ਇਸ ਮੌਕੇ ਏਅਰਪੋਰਟ ਅਥਾਰਟੀ ਆਫ ਇੰਡੀਆ, ਏਅਰ ਇੰਡੀਆ ਦੇ ਉੱਚ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। 

ਪਿਛਲੀ ਖ਼ਬਰ ਸੰਸਦ ’ਚ ਅੱਜ ਹੋਵੇਗੀ ਪੇਪਰ ਲੀਕ ਕਾਨੂੰਨ ਸੋਧ ਬਿੱਲ 'ਤੇ ਚਰਚਾ ਅਗਲੀ ਖ਼ਬਰ ਰਾਸ਼ਟਰਮੰਡਲ ਖੇਡਾਂ 2026 - ਸ਼ਰਮੀਲਾ ਧਨਖੜ ਨੇ ਮਹਿਲਾ ਸ਼ਾਟ ਪੁਟ ਐਫ57 ਵਿਚ ਜਿੱਤਿਆ ਸੋਨ ਤਗਮਾ