11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਡੀਨ ਪ੍ਰੋ. ਮੀਨਾਕਸ਼ੀ ਗੋਇਲ ਹੋਣਗੇ ਕਾਰਜਕਾਰੀ ਕੁਲਪਤੀ, ਨਿਯੁਕਤੀ ਦੇ ਨਿਰਦੇਸ਼ ਜਾਰੀ

ਚੰਡੀਗੜ੍ਹ, 28 ਜੁਲਾਈ: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਨਵੇਂ ਪ੍ਰਸ਼ਾਸਨਿਕ ਬਦਲਾਅ ਦੇ ਤਹਿਤ ਡੀਨ ਪ੍ਰੋ. ਮੀਨਾਕਸ਼ੀ ਗੋਇਲ ਨੂੰ ਕਾਰਜਕਾਰੀ ਕੁਲਪਤੀ ਨਿਯੁਕਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਜ਼ਿੰਮੇਵਾਰੀ ਉਹ ਮੌਜੂਦਾ ਕੁਲਪਤੀ ਪ੍ਰੋ. ਰੇਣੁ ਵਿਗ ਦਾ ਸੇਵਾ-ਵਿਸਥਾਰ ਖਤਮ ਹੋਣ ਤੋਂ ਬਾਅਦ ਸੰਭਾਲਣਗੀਆਂ...

ਅਜੀਤ ਡੈਸਕ 28-07-2026

ਚੰਡੀਗੜ੍ਹ, 28 ਜੁਲਾਈ: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਨਵੇਂ ਪ੍ਰਸ਼ਾਸਨਿਕ ਬਦਲਾਅ ਦੇ ਤਹਿਤ ਡੀਨ ਪ੍ਰੋ. ਮੀਨਾਕਸ਼ੀ ਗੋਇਲ ਨੂੰ ਕਾਰਜਕਾਰੀ ਕੁਲਪਤੀ (Acting Vice-Chancellor) ਨਿਯੁਕਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਜ਼ਿੰਮੇਵਾਰੀ ਉਹ ਮੌਜੂਦਾ ਕੁਲਪਤੀ ਪ੍ਰੋ. ਰੇਣੁ ਵਿਗ ਦਾ ਸੇਵਾ-ਵਿਸਥਾਰ ਖਤਮ ਹੋਣ ਤੋਂ ਬਾਅਦ ਸੰਭਾਲਣਗੀਆਂ। ਪ੍ਰੋ. ਮੀਨਾਕਸ਼ੀ ਗੋਇਲ ਇਸ ਸਮੇਂ ਪੰਜਾਬ ਯੂਨੀਵਰਸਿਟੀ ਵਿੱਚ ਡੀਨ ਦੇ ਅਹੁਦੇ ’ਤੇ ਸੇਵਾ ਨਿਭਾ ਰਹੀਆਂ ਹਨ। ਉਨ੍ਹਾਂ ਨੂੰ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ।

ਪਿਛਲੀ ਖ਼ਬਰ ਪਿੰਡ ਮਾਣੇਵਾਲ ਦੇ ਖੇਡ ਮੈੈਦਾਨ ’ਚੋਂ ਮਿਲੀ ਨੌਜਵਾਨ ਦੀ ਲਾਸ਼, ਪੁਲਿਸ ਵਲੋਂ 2 ਕਾਬੂ ਅਗਲੀ ਖ਼ਬਰ ਉੜੀ ਮਾਈਨ ਬਲਾਸਟ: ਉੜੀ ਵਿੱਚ ਕੰਟਰੋਲ ਰੇਖਾ ਨੇੜੇ ਧਮਾਕਾ; ਦੋ ਭਾਰਤੀ ਫੌਜ ਦੇ ਜਵਾਨ ਜ਼ਖਮੀ