06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪੰਜਾਬ ਬੰਦ ਦੇ ਸੱਦੇ ’ਤੇ ਐਮਰਜੰਸੀ ਸੇਵਾਵਾਂ ਨੂੰ ਛੱਡ ਕੇ ਮਹਿਤਪੁਰ ਰਿਹਾ ਪੂਰਨ ਤੌਰ ’ਤੇ ਬੰਦ

ਮਹਿਤਪੁਰ, 30 ਜੁਲਾਈ (ਲਖਵਿੰਦਰ ਸਿੰਘ)- ਪਿਛਲੇਂ ਦਿਨੀ ਬਰਨਾਲਾ ਵਿਖੇ ਹੋਏ ਸਫ਼ਾਈ ਸੇਵਕਾਂ ਤੇ ਲਾਠੀਚਾਰਜ ਨੂੰ ਲੈ ਕੇ ਪੰਜਾਬ ਵਿਚ ਸਫ਼ਾਈ ਕਰਮਚਾਰੀਆਂ ਆਉਟਸੋਰਸਿੰਗ ਵਰਕਰਾਂ...

ਅਜੀਤ ਡੈਸਕ 30-07-2026

ਮਹਿਤਪੁਰ, 30 ਜੁਲਾਈ (ਲਖਵਿੰਦਰ ਸਿੰਘ)- ਪਿਛਲੇਂ ਦਿਨੀ ਬਰਨਾਲਾ ਵਿਖੇ ਹੋਏ ਸਫ਼ਾਈ ਸੇਵਕਾਂ ਤੇ ਲਾਠੀਚਾਰਜ ਨੂੰ ਲੈ ਕੇ ਪੰਜਾਬ ਵਿਚ ਸਫ਼ਾਈ ਕਰਮਚਾਰੀਆਂ ਆਉਟਸੋਰਸਿੰਗ ਵਰਕਰਾਂ ,ਮਿਊਂਸੀਪਲ ਕਾਮਿਆਂ ਆਦਿ ਵਲੋਂ ਆਪਣੀਆਂ ਮੰਗਾਂ ਲਈ ਧਰਨਾ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਸੀ। ਜਥੇਬੰਦੀਆਂ ਵਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਤਹਿਤ ਮਹਿਤਪੁਰ ਵਿਖੇ ਐਮਰਜੰਸੀ ਸੇਵਾਵਾਂ ਨੂੰ ਛੱਡ ਕੇ ਮਹਿਤਪੁਰ ਪੂਰਨ ਤੌਰ ’ਤੇ ਬੰਦ ਰਿਹਾ। ਸਫ਼ਾਈ ਸੇਵਕਾਂ ਅਤੇ ਇਸ ਨਾਲ ਸੰਬੰਧਿਤ ਹੋਰ ਵਰਕਰਾਂ ਸਮੇਤ ਸਮਰਥਨ ਵਿਚ ਆਏ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਬੱਸ ਸਟੈਂਡ ਮਹਿਤਪੁਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਮਾਛੀਵਾੜਾ ਦੀ ਸਥਾਨਕ ਸਬਜ਼ੀ ਮੰਡੀ ਵੀ ਰਹੀ ਬੰਦ ਅਗਲੀ ਖ਼ਬਰ ਸਫਾਈ ਕਰਮਚਾਰੀਆਂ ਦੀ ਬੰਦ ਕਾਲ ਦਾ ਨਡਾਲਾ 'ਚ ਅਸਰ, ਨਹੀਂ ਖੁੱਲ੍ਹੇ ਬਾਜ਼ਾਰ