02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਭੰਡਾਰੀ ਪੁੱਲ ’ਤੇ ਲੱਗੇ ਧਰਨੇ ’ਚ ਵਾਪਰੇ ਹਾਦਸੇ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ

ਅੰਮ੍ਰਿਤਸਰ, 30 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ ’ਚ ਭੰਡਾਰੀ ਪੁੱਲ ਤੇ ਬੰਦ ਦੇ ਸੱਦੇ ਦੌਰਾਨ ਡਿਊਟੀ ਕਰ ਰਹੇ ਇਕ ਪੁਲਿਸ ਮੁਲਾਜ਼ਮ ਦੀ ਅਚਨਚੇਤੀ ਵਾਪਰੇ ਹਾਦਸੇ ਕਾਰਨ ਮੌਤ ਹੋ ਗਈ...

ਅਜੀਤ ਡੈਸਕ 30-07-2026

ਅੰਮ੍ਰਿਤਸਰ, 30 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ ’ਚ ਭੰਡਾਰੀ ਪੁੱਲ ਤੇ ਬੰਦ ਦੇ ਸੱਦੇ ਦੌਰਾਨ ਡਿਊਟੀ ਕਰ ਰਹੇ ਇਕ ਪੁਲਿਸ ਮੁਲਾਜ਼ਮ ਦੀ ਅਚਨਚੇਤੀ ਵਾਪਰੇ ਹਾਦਸੇ ਕਾਰਨ ਮੌਤ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਇਹ ਮੁਲਾਜ਼ਮ ਬਟਾਲਾ ਨਾਲ ਸੰਬੰਧਿਤ ਹੈ, ਜੋ ਆਈ.ਆਰ.ਪੀ. ਦਾ ਮੁਲਾਜ਼ਮ ਹੈ ਅਤੇ ਇੱਥੇ ਡਿਊਟੀ ਕਰ ਰਿਹਾ ਸੀ। ਅੱਜ ਅਚਾਨਕ ਉਸ ਨੂੰ ਫੋਨ ਆਇਆ ਕਿ ਉਸਦੇ ਪੁੱਤਰ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਜਦੋਂ ਉਹ ਕਾਹਲੀ ’ਚ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਘਰ ਨੂੰ ਜਾਣ ਲੱਗਾ ਤਾਂ ਉਸਦੀ ਐਕਟਿਵਾ ਰਸਤੇ ’ਚ ਸਲਿਪ ਹੋ ਗਈ ਅਤੇ ਉਸਦਾ ਸਿਰ ਜ਼ਮੀਨ ’ਤੇ ਵੱਜਣ ਕਾਰਨ ਉਸ ਦੀ ਮੌਤ ਹੋ ਗਈ।

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਪੈਲੇਟ ਗਨ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਤੋਂ ਕੀਤਾ ਇਨਕਾਰ ਅਗਲੀ ਖ਼ਬਰ ਗੜ੍ਹਸ਼ੰਕਰ ਦੇ ਬਾਜ਼ਾਰ ਮੁਕੰਮਲ ਬੰਦ, ਆਵਾਜਾਈ ਜਾਰੀ