02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਨਜਾਇਜ਼ ਪਰਚਾ ਦਰਜ ਕਰਨ ਤੇ ਮਜੀਠੀਆ ਵਲੋ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਨੂੰ ਘੇਰਿਆ

ਮੱਤੇਵਾਲ (ਅੰਮ੍ਰਿਤਸਰ), 1 ਅਗਸਤ (ਗੁਰਪ੍ਰੀਤ ਸਿੰਘ ਮੱਤੇਵਾਲ)- ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਹਲਕਾ ਮਜੀਠਾ...

ਅਜੀਤ ਡੈਸਕ 01-08-2026

ਮੱਤੇਵਾਲ (ਅੰਮ੍ਰਿਤਸਰ), 1 ਅਗਸਤ (ਗੁਰਪ੍ਰੀਤ ਸਿੰਘ ਮੱਤੇਵਾਲ)- ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਪੁਰਾਣਾ ਤਨੇਲ ਵਿਖੇ ਪਹੁੰਚੇ ਜਿੱਥੇ ਬੀਤੇ ਦਿਨ ਇਕ ਅਕਾਲੀ ਦਲ (ਬ) ਦੇ ਸਾਬਕਾ ਸਰਪੰਚ ਗੁਰਪਾਲ ਸਿੰਘ ਅਤੇ ਫੁੰਮਣ ਸਿੰਘ ਖਿਲਾਫ਼ ਪੁਲਿਸ ਵਲੋਂ ਪਿੰਡ ਵਿਚ ਹੋਏ ਇਕ ਝਗੜੇ ਸਬੰਧੀ ਨਜਾਇਜ਼ ਪਰਚਾ ਦਰਜ ਕੀਤਾ ਗਿਆ ਸੀ ਅੱਜ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਮਜੀਠੀਆ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਦੇ ਨਜ਼ਰ ਆਏ ਉਥੇ ਪੁਲਿਸ ਦੀ ਕਰਗੁਜਾਰੀ ਤੇ ਸਖ਼ਤ ਨਿਖੇਧੀ ਕੀਤੀ।

ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ਕਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹੀ ਪੰਜਾਬ ਵਿਚ ਗੁੰਡਾਗਰਦੀ ਫਰੌਤੀ ਅਤੇ ਹੋਰ ਵਾਰਦਾਤਾਂ ਰੋਕਣ ਲਈ ਪੁਲਿਸ ਥਾਣਿਆਂ ਵਿਚ ਮੌਜੂਦ ਨਹੀਂ ਹੁੰਦੀ ਪਰ ਜਦੋਂ ਪੰਜਾਬ ਦੇ ਲੋਕ ਸਰਕਾਰ ਤੋਂ ਆਪਣੇ ਹੱਕ ਮੰਗਣ ਤਾਂ ਉਨ੍ਹਾਂ ਉੱਪਰ ਡਾਂਗਾਂ ਵਰਾਉਣ ਲਈ ਪੁਲਿਸ ਹਰ ਥਾਂ ਮੌਜੂਦ ਦਿਖਾਈ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਹੀ ਹਾਲਾਤ ਹਲਕਾ ਮਜੀਠਾ ਵਿਚ ਵੇਖਣ ਨੂੰ ਮਿਲ ਰਹੇ ਹਨ ਜਿੱਥੇ ਮੁੱਖ ਮੰਤਰੀ ਵਲੋਂ ਨਿੱਜੀ ਦਖ਼ਲ ਨਾਲ ਐਸ.ਐਸ.ਪੀ ਦਿਹਾਤੀ, ਡੀ.ਐਸ.ਪੀ ਮਜੀਠਾ ਅਤੇ ਥਾਣਿਆਂ ਦੇ ਐਸ.ਐਚ.ਓ ਰਾਹੀਂ ਅਕਾਲੀ ਵਰਕਰਾਂ (ਬ) ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਦਬਾਅ ਬਣਾ ਕੇ ਜ਼ਬਰਦਸਤੀ ਲੋਕਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।

ਪਿਛਲੀ ਖ਼ਬਰ ਪਿੰਡ ਬੰਡਾਲਾ ਤੋਂ 25 ਪਰਿਵਾਰ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ 10 ਪਰਿਵਾਰ ਕਾਂਗਰਸ ਪਾਰਟੀ ਛੱਡ ਕੇ ਆਪ ਵਿਚ ਹੋਏ ਸ਼ਾਮਿਲ