ਜਮਾਲਪੁਰ (ਲੁਧਿਆਣਾ) 2 ਅਗਸਤ, (ਅਸ਼ਵਨੀ ਕੁਮਾਰ) - ਥਾਣਾ ਜਮਾਲਪੁਰ ਦੀ ਚੌਂਕੀ ਰਾਮਗੜ੍ਹ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਨੇੜਲੇ ਪਿੰਡ ਪਹਰੂਵਾਲ ਦੇ ਨੇੜੇ ਪਹੁੰਚੀ ਅਤੇ ਇਕ ਨੌਜਵਾਨ ਨੂੰ ਖੇਤੀਬਾੜੀ ਵਾਲੀ ਜ਼ਮੀਨ ਵਿਚ ਬੈਠਾ ਨਸ਼ਾ ਦਾ ਸੇਵਨ ਕਰਦੇ ਹੋਏ ਪਾਇਆ। ਪੁਲਿਸਸ ਨੇ ਉਸ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖੂ ਪੁੱਤਰ ਗੁਲਵੰਤ ਸਿੰਘ ਵਾਸੀ ਪਿੰਡ ਭਾਮੀਆ ਕਲਾਂ, ਲੁਧਿਆਣਾ ਵਜੋਂ ਹੋਈ ਹੈ। ਉਸ ਦੇ ਕਬਜ਼ੇ ਵਿਚੋਂ ਇਕ ਲਾਈਟਰ, ਇਕ ਸਿਲਵਰ ਪੇਪਰ (ਪੰਨੀ) ਅਤੇ 20 ਰੁਪਏ ਦਾ ਇਕ ਨੋਟ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਨਸ਼ੇ ਦਾ ਸੇਵਨ ਕਰਦੇ ਹੋਏ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਜਮਾਲਪੁਰ (ਲੁਧਿਆਣਾ) 2 ਅਗਸਤ, (ਅਸ਼ਵਨੀ ਕੁਮਾਰ) - ਥਾਣਾ ਜਮਾਲਪੁਰ ਦੀ ਚੌਂਕੀ ਰਾਮਗੜ੍ਹ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਨੇੜਲੇ ਪਿੰਡ ਪਹਰੂਵਾਲ ਦੇ ਨੇੜੇ ਪਹੁੰਚੀ ਅਤੇ ਇਕ ਨੌਜਵਾਨ ਨੂੰ ਖੇਤੀਬਾੜੀ ਵਾਲੀ ਜ਼ਮੀਨ ਵਿਚ...
ਅਜੀਤ ਡੈਸਕ
02-08-2026