ਜ਼ੀਰਕਪੁਰ (ਮੁਹਾਲੀ), 2 ਅਗਸਤ (ਮਨਿੰਦਰ ਸਿੰਘ) - ਜ਼ੀਰਕਪੁਰ ਦੇ ਢਕੌਲੀ ਇਲਾਕੇ ਵਿਚ ਪੈਂਦੇ ਗੁਰਜੀਵਨ ਵਿਹਾਰ ਵਿਚ ਦਿਨ ਦਿਹਾੜੇ ਹਥਿਆਰਾਂ ਨਾਲ ਲੈਸ ਇਕ ਦਰਜਨ ਤੋਂ ਵੱਧ ਹਮਲਾਵਰਾਂ ਵਲੋਂ ਕਾਰ ਸਵਾਰ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਕਾਰ ਸਵਾਰ ਜਤਿੰਦਰ ਅਤੇ ਪੁਨੀਤ ਸਮੇਤ ਇਕ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਜਤਿੰਦਰ ਅਤੇ ਪੁਨੀਤ ਆਪਣੇ ਸਾਥੀਆਂ ਸਮੇਤ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਉਹ ਢਕੌਲੀ ਦੇ ਗੁਰਜੀਵਨ ਵਿਹਾਰ ਇਲਾਕੇ ਵਿਚ ਪਹੁੰਚੇ, ਤਾਂ ਅਚਾਨਕ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਅਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਅਚਾਨਕ ਹੋਏ ਇਸ ਹਮਲੇ ਕਾਰਨ ਕਾਰ ਸਵਾਰਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਜ਼ਖ਼ਮੀ ਜਤਿੰਦਰ ਅਤੇ ਪੁਨੀਤ ਵਲੋਂ ਦੱਸਿਆ ਗਿਆ ਕਿ ਹਮਲਾਵਰਾਂ ਕੋਲ ਗੰਡਾਸੇ ਅਤੇ ਹੋਰ ਤੇਜ਼ਧਾਰ ਹਥਿਆਰ ਸਨ। ਹਮਲੇ ਦੌਰਾਨ ਹਮਲਾਵਰਾਂ ਵਲੋਂ ਕਾਰ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਪੁਲਿਸ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਨੁਕਸਾਨੀ ਗਈ ਕਾਰ ਨੂੰ ਵੀ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਹਥਿਆਰਬੰਦ ਹਮਲਾਵਰਾਂ ਵਲੋਂ ਕਾਰ ਸਵਾਰਾਂ 'ਤੇ ਜਾਨਲੇਵਾ ਹਮਲਾ
ਜ਼ੀਰਕਪੁਰ (ਮੁਹਾਲੀ), 2 ਅਗਸਤ (ਮਨਿੰਦਰ ਸਿੰਘ) - ਜ਼ੀਰਕਪੁਰ ਦੇ ਢਕੌਲੀ ਇਲਾਕੇ ਵਿਚ ਪੈਂਦੇ ਗੁਰਜੀਵਨ ਵਿਹਾਰ ਵਿਚ ਦਿਨ ਦਿਹਾੜੇ ਹਥਿਆਰਾਂ ਨਾਲ ਲੈਸ ਇਕ ਦਰਜਨ ਤੋਂ ਵੱਧ ਹਮਲਾਵਰਾਂ ਵਲੋਂ ਕਾਰ ਸਵਾਰ...
ਅਜੀਤ ਡੈਸਕ
02-08-2026