03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਖੇਤਾਂ ਵਿਚੋ ਮੋਟਰਾਂ ਦੇ ਨਾਲ ਨਾਲ ਟਰਾਸਫਾਰਮਰ ਵੀ ਚੋਰੀ

ਮਾਛੀਵਾੜਾ ਸਾਹਿਬ (ਲੁਧਿਆਣਾ), 3 ਅਗਸਤ (ਮਨੋਜ ਕੁਮਾਰ) - ਪਹਿਲਾਂ ਖੇਤਾਂ ਵਿਚੋ ਮੋਟਰਾਂ ਦਾ ਚੋਰੀ ਹੋਣਾ ਆਮ ਸੀ ਪਰ ਹੁਣ ਖੰਭਿਆਂ 'ਤੇ ਲੱਗੇ ਟਰਾਸਫਾਰਮਰ ਵੀ ਚੋਰੀ ਹੋਣ ਨਾਲ ਕਿਸਾਨਾਂ ਨੂੰ ਨਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਟਰਾਸਫਾਰਮਰ...

ਅਜੀਤ ਡੈਸਕ 03-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 3 ਅਗਸਤ (ਮਨੋਜ ਕੁਮਾਰ) - ਪਹਿਲਾਂ ਖੇਤਾਂ ਵਿਚੋ ਮੋਟਰਾਂ ਦਾ ਚੋਰੀ ਹੋਣਾ ਆਮ ਸੀ ਪਰ ਹੁਣ ਖੰਭਿਆਂ 'ਤੇ ਲੱਗੇ ਟਰਾਸਫਾਰਮਰ ਵੀ ਚੋਰੀ ਹੋਣ ਨਾਲ ਕਿਸਾਨਾਂ ਨੂੰ ਨਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਟਰਾਸਫਾਰਮਰ ਪਿੰਡ ਰੱਤੀਪੁਰ ਲਿੰਕ ਰੋਡ ਤੇ  ਕਿਸਾਨ ਸਵਰਨ ਸਿੰਘ ਗਿੱਲ ਦੇ ਖੇਤਾ ਵਿਚੋ ਚੋਰੀ ਹੋ ਗਿਆ। ਪਾਵਰਕਾਮ ਅਧੀਨ ਲੱਗੇ ਇਸ ਟਰਾਸਫਾਰਮਰ ਵਿਚੋ ਚੋਰ ਕੀਮਤੀ ਤਾਂਬਾ ਤੇ ਹੋਰ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਗਏ ਜਦੋਂ ਕਿ ਇਸ ਵਿਚੋਂ ਨਿਕਲਿਆ ਕੈਮੀਕਲ ਖੇਤਾ ਵਿਚ ਫੈਲ ਗਿਆ ਤੇ ਕਾਫੀ ਹਿੱਸੇ ਵਿਚ ਖੜੀ ਝੋਨੇ ਦੀ ਫ਼ਸਲ ਖ਼ਤਮ ਹੋ ਗਈ। ਹਾਲਕਿ ਟਰਾਸਫਾਰਮਰ ਚੋਰੀ ਦਾ ਇਹ ਮਾਮਲਾ 15 ਦਿਨਾਂ ਵਿਚ ਦੂਸਰੀ ਵਾਰ ਹੈ। ਸਵਰਨ ਸਿੰਘ ਨੇ ਪੁਲਿਸ ਪੑਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਰਾਤ ਸਮੇਂ ਪੁਲਿਸ ਦੀ ਗਸ਼ਤ ਨੂੰ ਵਧਾਵੇ ਤਾਂ ਕਿ ਅਜਿਹੇ ਨੁਕਸਾਨ ਤੋ ਬੱਚਿਆਂ ਜਾਂ ਸਕੇ।

ਪਿਛਲੀ ਖ਼ਬਰ ਬਿਹਾਰ : ਬਾਂਕੀਪੁਰ ਉਪ ਚੋਣ ਦੇ ਨਤੀਜਿਆਂ ਵਿਚ ਜਨ ਸੁਰਾਜ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਅੱਗੇ ਅਗਲੀ ਖ਼ਬਰ ਹਰਿਆਣਾ: ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਗਮਾ ਜੇਤੂ ਮਹਿਲਾ ਡਿਸਕਸ ਥ੍ਰੋਅਰ ਸੀਮਾ ਕਾਲੀਰਮਨਾ ਦਾ ਸ਼ਾਨਦਾਰ ਸਵਾਗਤ