03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

19 ਸਾਲਾਂ ਨੌਜਵਾਨ ਦੀ ਰੇਲ ਗੱਡੀ ਦੇ ਥੱਲੇ ਆਉਣ ਕਾਰਨ ਹੋਈ ਮੌਤ

ਸਮਰਾਲਾ (ਲੁਧਿਆਣਾ), 3 ਅਗਸਤ( ਗੋਪਾਲ ਸੋਫਤ) - ਅੱਜ ਸਵੇਰੇ ਇਥੋਂ ਨੇੜਲੇ ਪਿੰਡ ਹੇਡੋਂ ਦੇ ਇਕ 19 ਸਾਲਾਂ ਨੌਜਵਾਨ ਮਨੀ ਦੀ ਰੇਲ ਗੱਡੀ ਥੱਲੇ ਆਉਣ ਨਾਲ ਮੌਤ ਹੋ ਗਈ ਹੈ। ਇਸ ਘਟਨਾ ਕਾਰਨ ਪੂਰੇ ਪਿੰਡ ਵਿਚ ਮਾਤਮ ਦਾ ਮਾਹੌਲ ਹੈ। ਮ੍ਰਿਤਕ ਮਨੀ ਦੇ ਭਰਾ...

ਅਜੀਤ ਡੈਸਕ 03-08-2026

ਸਮਰਾਲਾ (ਲੁਧਿਆਣਾ), 3 ਅਗਸਤ( ਗੋਪਾਲ ਸੋਫਤ) - ਅੱਜ ਸਵੇਰੇ ਇਥੋਂ ਨੇੜਲੇ ਪਿੰਡ ਹੇਡੋਂ ਦੇ ਇਕ  19 ਸਾਲਾਂ ਨੌਜਵਾਨ ਮਨੀ ਦੀ ਰੇਲ ਗੱਡੀ ਥੱਲੇ ਆਉਣ ਨਾਲ ਮੌਤ ਹੋ ਗਈ ਹੈ। ਇਸ ਘਟਨਾ ਕਾਰਨ ਪੂਰੇ ਪਿੰਡ ਵਿਚ ਮਾਤਮ ਦਾ ਮਾਹੌਲ ਹੈ। ਮ੍ਰਿਤਕ ਮਨੀ ਦੇ ਭਰਾ ਦਾ ਕਹਿਣਾ ਹੈ ਕਿ ਮਨੀ ਸਵੇਰੇ ਬਿਨਾਂ ਦੱਸੇ  ਹੀ ਘਰੋਂ  ਗਿਆ ਸੀ, ਪਰ ਕੁਝ ਸਮੇਂ ਬਾਅਦ ਸਾਨੂੰ ਮਲ ਮਾਜਰਾ ਦੇ ਰੇਲਵੇ ਟਰੈਕ ਤੋਂ ਫੋਨ ਆਇਆ ਕੀ ਇਕ ਲਾਸ਼ ਪਈ ਹੋਈ ਹੈ। ਜਦੋਂ ਉਨ੍ਹਾਂ  ਨੇ ਮੌਕੇ ਪਰ ਜਾ ਕੇ ਦੇਖਿਆ ਤਾਂ ਉਨ੍ਹਾਂ ਨੇ ਪਹਿਚਾਣ ਕੀਤੀ ਕਿ ਉਨ੍ਹਾਂ ਦਾ ਭਰਾ ਮਨੀ ਹੀ ਸੀ, ਜਿਸ ਰੇਲ ਥੱਲੇ ਆਉਣ ਨਾਲ ਮੌਤ ਹੋ ਗਈ ਸੀ। ਮ੍ਰਿਤਕ ਦੇ  ਭਰਾ ਦਾ ਕਹਿਣਾ ਹੈ ਕਿ ਕੁਝ ਸਮੇਂ ਪਹਿਲਾਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ ਅਤੇ ਪਿਤਾ ਨੂੰ ਲਕਵੇ  ਦਾ ਅਟੈਕ ਆਉਣ ਕਾਰਨ ਮਨੀ ਡਿਪਰੈਸ਼ਨ ਵਿਚ ਚਲ ਰਿਹਾ ਸੀ, ਜਿਸ ਸੰਬੰਧੀ ਉਸ  ਦੀ ਦਵਾਈ ਪੀਜੀਆਈ ਤੋਂ ਚਲਦੀ ਸੀ। ਅੱਜ ਸਵੇਰ ਉਹ ਬਿਨਾ ਕੁਝ ਦੱਸੇ ਘਰੋਂ ਚਲਿਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਮੌਤ ਨੰਗਲ ਤੋਂ ਚੰਡੀਗੜ੍ਹ ਜਾਣ ਵਾਲੀ ਰੇਲ ਗੱਡੀ ਦੇ ਥੱਲੇ ਆਉਣ ਕਾਰਨ ਹੋਈ ਹੈ।

ਪਿਛਲੀ ਖ਼ਬਰ ਜਲੰਧਰ ਵਿਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਅਗਲੀ ਖ਼ਬਰ ਪੰਜਾਬ ਰੋਡਵੇਜ਼/ਪਨਬੱਸ ਤੇ ਪੀਆਰਟੀਸੀ ਦੀ ਹੜਤਾਲ ਕਾਰਨ ਬੱਸ ਸੇਵਾਵਾਂ ਪ੍ਰਭਾਵਿਤ