03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਬਘੇਲ ਤੇ ਰਾਜਾ ਵੜਿੰਗ ਦੇ ਦੌਰੇ ਤੋਂ ਪਹਿਲਾਂ ਲੱਗੇ ਰਾਜਾ-ਬਘੇਲ ਹਟਾਓ ਕਾਂਗਰਸ ਬਚਾਓ ਦੇ ਪੋਸਟਰ

ਸ੍ਰੀ ਮੁਕਤਸਰ ਸਾਹਿਬ‌, 3 ਅਗਸਤ ((ਰਣਜੀਤ ਸਿੰਘ ਢਿੱਲੋਂ) - ਹਰ ਬੂਥ, ਕਾਂਗਰਸ ਮਜਬੂਤ ਮੁਹਿੰਮ ਤਹਿਤ 3 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਰਹੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ...

ਅਜੀਤ ਡੈਸਕ 03-08-2026

ਸ੍ਰੀ ਮੁਕਤਸਰ ਸਾਹਿਬ‌, 3 ਅਗਸਤ ((ਰਣਜੀਤ ਸਿੰਘ ਢਿੱਲੋਂ) - ਹਰ ਬੂਥ, ਕਾਂਗਰਸ ਮਜਬੂਤ ਮੁਹਿੰਮ ਤਹਿਤ 3 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਰਹੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦੋਰੇ ਤੋਂ ਪਹਿਲਾਂ ਸ਼ਹਿਰ ਵਿਚ ਲੱਗੇ ਵੱਖ-ਵੱਖ ਪੋਸਟਰ ਚਰਚਾ ਦਾ ਵਿਸ਼ਾ ਬਣ ਗਏ ਹਨ। ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਚੌਂਕਾਂ ਅਤੇ ਕੰਧਾਂ 'ਤੇ ਸ਼ਾਮ ਮੌਕੇ ਵੱਖ-ਵੱਖ ਨਾਅਰਿਆਂ ਵਾਲੇ ਪੋਸਟਰ ਲੱਗੇ ਵੇਖਣ ਨੂੰ ਮਿਲੇ।  ਰਾਜਾ-ਬਘੇਲ ਹਟਾਓ ਕਾਂਗਰਸ ਬਚਾਓ, ਰਾਹੁਲ ਗਾਂਧੀ ਜੀ ਸੁਣੋ ਪੰਜਾਬੀਆਂ ਦੀ ਪੁਕਾਰ, ਲਿਆਓ ਚੰਨੀ ਬਣਾਈਏ ਕਾਂਗਰਸ ਸਰਕਾਰ, ਆਦਿ ਪੋਸਟਰ ਸ਼ਹਿਰ ਦੀਆਂ ਕੰਧਾਂ ਤੇ ਚਿਪਕਾਏ ਗਏ ਹਨ। ਦੌਰੇ ਤੋਂ ਪਹਿਲਾਂ ਇਸ ਤਰਾਂ ਦੇ ਲੱਗੇ ਪੋਸਟਰ ਅਤੇ ਬੋਰਡਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਕਾਂਗਰਸ ਪਾਰਟੀ ਵਿਚ ਆਏ ਦਿਨ ਫੁੱਟ ਵਧ ਰਹੀ ਹੈ।ਅੱਜ 3 ਅਗਸਤ ਨੂੰ ਬਾਅਦ ਦੁਪਹਿਰ 3 ਵਜੇ ਭੁਪੇਸ਼ ਬਘੇਲ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਪਹੁੰਚ ਰਹੇ ਹਨ।

ਪਿਛਲੀ ਖ਼ਬਰ ਜੰਤਰ ਮੰਤਰ 'ਤੇ ਵਿਦਿਆਰਥੀਆਂ ਉੱਪਰ ਹੋਏ ਤਸ਼ੱਦਦ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਨਿੰਦਾ ਮਤਾ ਪੇਸ਼ ਅਗਲੀ ਖ਼ਬਰ ਜਲੰਧਰ ਵਿਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ