03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੰਜਾਬ ਸਰਕਾਰ ਹਰ ਮੁੱਦੇ 'ਤੇ ਚਰਚਾ ਲਈ ਤਿਆਰ, ਵਿਰੋਧੀ ਧਿਰ ਕੋਲ ਕੋਈ ਠੋਸ ਮੁੱਦਾ ਨਹੀਂ - ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 3 ਅਗਸਤ - ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨਨ ਕਾਂਗਰਸ ਦੇ ਹੰਗਾਮੇ ਦਾ ਜਵਾਬ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਸਦਨ ਵਿਚ ਪੂਰੀ ਤਿਆਰੀ ਅਤੇ ਤੱਥਾਂ ਨਾਲ ਆਏ...

ਅਜੀਤ ਡੈਸਕ 03-08-2026

ਚੰਡੀਗੜ੍ਹ, 3 ਅਗਸਤ - ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨਨ ਕਾਂਗਰਸ ਦੇ ਹੰਗਾਮੇ ਦਾ ਜਵਾਬ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਸਦਨ ਵਿਚ ਪੂਰੀ ਤਿਆਰੀ ਅਤੇ ਤੱਥਾਂ ਨਾਲ ਆਏ ਹਨ। ਬੈਂਸ ਨੇ ਤਲਖ਼ ਲਹਿਜ਼ੇ ਵਿਚ ਕਿਹਾ, "ਸਾਰੇ ਆਂਕੜੇ ਅਤੇ ਜ਼ਰੂਰੀ ਦਸਤਾਵੇਜ਼ ਲੈ ਕੇ ਮੈਂ ਇਸ ਸਦਨ ਵਿਚ ਆਇਆ ਹਾਂ। ਕਾਂਗਰਸੀ ਵਿਧਾਇਕ ਬਹਿਸ ਸੁਣਨ ਦੀ ਬਜਾਏ ਸਦਨ ਤੋਂ ਭੱਜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਤਾਂ ਹਰ ਮੁੱਦੇ 'ਤੇ ਸਦਨ ਵਿਚ ਚਰਚਾ ਕਰਨ ਲਈ ਤਿਆਰ ਹੈ ਪਰ ਵਿਰੋਧੀ ਧਿਰ ਕੋਲ ਕੋਈ ਠੋਸ ਮੁੱਦਾ ਹੀ ਨਹੀਂ ਹੈ, ਜਿਸ ਉੱਪਰ ਉਹ ਚਰਚਾ ਕਰ ਸਕਣ।

ਪਿਛਲੀ ਖ਼ਬਰ ਟਰੇਡ ਕਮਿਸ਼ਨ ਵਲੋਂ ਜ਼ਿਲ੍ਹਾ ਸੰਗਰੂਰ ਵਿਚ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਖਰਚੇ ਜਾਣਗੇ 2 ਕਰੋੜ ਦੇ ਫ਼ੰਡ -... ਅਗਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਨੇ ਫਾਰਮੇਸੀ ਪੇਪਰ ਲੀਕ ਦਾ ਮੁੱਦਾ ਚੁੱਕਦਿਆਂ ਮੰਗਿਆ ਹਰਜੋਤ ਸਿੰਘ ਬੈਂਸ ਦਾ ਅਸਤੀਫ਼ਾ