03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਜਦੋਂ ਰਾਜਾ ਵੜਿੰਗ ਨੇ ਸਮਾਗਮ 'ਚ ਨਾਅਰੇ ਲਗਾਉਣ 'ਤੇ ਲਗਵਾਇਆ ਚੰਨੀ ਦਾ ਫੋਨ

ਬਠਿੰਡਾ, 3 ਅਗਸਤ (ਸੱਤਪਾਲ ਸਿੰਘ ਸਿਵੀਆਂ) - ਪੰਜਾਬ ਕਾਂਗਰਸ ਦੇ 'ਹਰ ਬੂਥ ਕਾਂਗਰਸ ਮਜਬੂਤ' ਚੱਲ ਰਹੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਬਠਿੰਡਾ ਦੇ ਗੋਨਿਆਣਾ ਮੰਡੀ ਵਿਖੇ ਜਦੋਂ ਇਕ ਨੌਜਵਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ...

ਅਜੀਤ ਡੈਸਕ 03-08-2026

ਬਠਿੰਡਾ, 3 ਅਗਸਤ (ਸੱਤਪਾਲ ਸਿੰਘ ਸਿਵੀਆਂ) - ਪੰਜਾਬ ਕਾਂਗਰਸ  ਦੇ 'ਹਰ ਬੂਥ ਕਾਂਗਰਸ ਮਜਬੂਤ' ਚੱਲ ਰਹੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਬਠਿੰਡਾ ਦੇ ਗੋਨਿਆਣਾ ਮੰਡੀ ਵਿਖੇ ਜਦੋਂ ਇਕ ਨੌਜਵਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਅਰੇ ਲਗਾਏ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਸ ਨੌਜਵਾਨ ਨੂੰ ਆਪਣੇ ਕੋਲ ਸਟੇਜ 'ਤੇ ਸੱਦ ਲਿਆ ਤਾਂ ਕਿਹਾ ਕਿ, ਉਹ ਚੰਨੀ ਨੂੰ ਆਪਣੇ ਮੋਬਾਇਲ ਤੋਂ ਫੋਨ ਲਗਾਏ ਤੇ ਉਨ੍ਹਾਂ ਨੂੰ ਪੁੱਛੇ ਕਿ ਉਹ ਕਾਂਗਰਸ ਦੇ ਪ੍ਰੋਗਰਾਮ ਵਿਚ ਖੱਲਲ ਪਾਉਣ ਆਇਆ, ਤਾਂ ਉਸ ਨੂੰ ਚੰਨੀ ਕਦੇ ਇਹ ਇਜਾਜਤ ਨਹੀਂ ਦੇਣਗੇ। ਨੌਜਵਾਨ ਨੇ ਚੰਨੀ ਨੂੰ ਫੋਨ ਲਗਾਇਆ ਪਰ ਉਨ੍ਹਾਂ ਫੋਨ ਚੁਕਿਆ ਨਹੀਂ। ਇਸ ਬਾਅਦ ਰਾਜਾ ਵੜਿੰਗ ਨੇ ਉਸ ਨੌਜਵਾਨ ਨੂੰ ਕਿਹਾ ਕਿ ਉਹ ਮੇਰਾ ਨੰਬਰ ਲੈ ਲਵੇ ਤੇ ਜਦੋਂ ਮਰਜੀ ਮੇਰੇ ਨਾਲ ਗੱਲ ਕਰੇ। ਇਸ ਘਟਨਾਕਰਮ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੇ ਸਾਹਮਣੇ ਵਰਤਿਆ, ਜਿਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ।

ਪਿਛਲੀ ਖ਼ਬਰ ਬਠਿੰਡਾ 'ਚ ਪੱਤਰਕਾਰਾਂ ਨਾਲ ਉਲਝੇ ਰਾਜਾ ਵੜਿੰਗ- ਕਿਹਾ, ਨਹੀਂ ਦੇਵਾਂਗਾ ਅਸਤੀਫ਼ਾ ਅਗਲੀ ਖ਼ਬਰ ਸਾਡੀ ਸਿੱਖਿਆ ਨੇ ਭਰੋਸੇਯਗਤਾ ਗੁਆਈ, ਬਾਹਰਲੇ ਦੇਸ਼ਾਂ ਵਿਚ ਕੋਈ ਮੁੱਲ ਨਹੀਂ। ਸਾਡੀਆਂ ਡਿਗਰੀਆਂ ਦਾ - ਮੁੱਖ ਮੰਤਰੀ ਭਗਵੰਤ...